31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੁਸਲਿਮ ਜਮਾਤ ਅਹਿਮਦੀਆ ਦੇ 130ਵੇਂ ਸਾਲਾਨਾ ਜਲਸੇ ਦੀਆਂ ਤਿਆਰੀਆਂ ਦਾ ਡੀ.ਆਈ.ਜੀ. ਬਾਰਡਰ ਰੇਂਜ ਵਲੋਂ ਜਾਇਜ਼ਾ

Ad Position 21
No active advertisement
ਅਜੀਤ ਡੈਸਕ 26-12-2025
ਕਾਦੀਆਂ, 25 ਦਸੰਬਰ (ਕੁਲਵਿੰਦਰ ਸਿੰਘ)- ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ 130ਵੇਂ ਜਲਸਾ ਸਾਲਾਨਾ ਦੀਆਂ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਅੱਜ ਡੀ.ਆਈ.ਜੀ. ਬਾਰਡਰ ਰੇਂਜ ਸ੍ਰੀ ਸੰਦੀਪ ਗੋਇਲ ਵਿਸ਼ੇਸ਼ ਤੌਰ 'ਤੇ ਕਾਦੀਆਂ ਪੁੱਜੇ | ਇਸ ਦੌਰਾਨ ਉਨ੍ਹਾਂ ਨੇ ਜਲਸਾ ਮੈਦਾਨ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਜਮਾਤ ਅਹਿਮਦੀਆ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ | ਡੀ.ਆਈ.ਜੀ. ਸੰਦੀਪ ਗੋਇਲ ਨੇ ਮੁਸਲਿਮ ਜਮਾਤ ਅਹਿਮਦੀਆ ਨੂੰ ਜਲਸਾ ਸਾਲਾਨਾ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਦੁਨੀਆਂ ਭਰ ਤੋਂ ਸ਼ਰਧਾਲੂ ਕਾਦੀਆਂ ਪਹੁੰਚਦੇ ਹਨ ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪੁਲਿਸ ਦੀ ਮੁੱਖ ਜ਼ਿੰਮੇਵਾਰੀ ਹੈ | ਇਸ ਮੌਕੇ ਡਾ. ਮਹਿਤਾਬ ਸਿੰਘ ਐੱਸ.ਐਸ.ਪੀ. ਬਟਾਲਾ, ਸੰਦੀਪ ਐੱਸ.ਪੀ., ਹਰੀਸ਼ ਬਹਿਲ ਤੇ ਅੱਸ.ਐੱਚ.ਓ. ਕਾਦੀਆਂ ਗੁਰਮੀਤ ਸਿੰਘ ਸਮੇਤ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ | ਡੀ.ਆਈ.ਜੀ. ਸੰਦੀਪ ਗੋਇਲ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਲਸਾ ਸਾਲਾਨਾ ਦੌਰਾਨ ਕਰੀਬ 1000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ | ਇਸ ਤੋਂ ਇਲਾਵਾ ਹੋਰ ਜ਼ਿਲਿ੍ਹਆਂ ਤੋਂ ਵੀ ਵਾਧੂ ਫੋਰਸ ਮੰਗਵਾਈ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਸਾਰੇ ਇਲਾਕੇ ਨੂੰ 3 ਸੈਕਟਰਾਂ ਵਿਚ ਵੰਡਿਆ ਗਿਆ ਹੈ ਤੇ ਹਰ ਸੈਕਟਰ ਲਈ ਵੱਖਰਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਜਲਸਾ ਸਾਲਾਨਾ ਸ਼ਾਂਤੀਪੂਰਵਕ ਤੇ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ | ਇਸ ਕਾਰਜ ਵਿਚ ਜਮਾਤ ਅਹਿਮਦੀਆ ਵਲੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਅਖੀਰ ਵਿਚ ਡੀ.ਆਈ.ਜੀ. ਸੰਦੀਪ ਗੋਇਲ ਨੇ ਸ਼ਹਿਰ ਨਿਵਾਸੀਆਂ ਨੂੰ ਜਲਸਾ ਸਾਲਾਨਾ, ਕਿ੍ਸਮਿਸ ਤੇ ਆਉਂਦੇ ਨਵੇਂ ਸਾਲ ਦੀਆਂ ਵਧਾਈ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਸਿੰਘ ਮਿੱਠੂ ਭਰਥ ਤੇ ਉਨ੍ਹਾਂ ਦੀ ਪਤਨੀ ਸੁਖਦੀਪ ਕੌਰ ਵਲੋਂ ਚੋਣ ਜਿੱਤਣ ਦੀਆਂ ਜ਼ਿਲ੍ਹੇ 'ਚ ਹੋ ਰਹੀਆਂ ਚਰਚਾਵਾਂ ਅਗਲੀ ਖ਼ਬਰ ਚੋਰਾਂ ਨੇ ਦੂਜੀ ਵਾਰ 'ਅਜੀਤ' ਉਪ ਦਫ਼ਤਰ ਦੇ ਏ.ਸੀ. ਦੀਆਂ ਪਾਈਪਾਂ ਵੱਢੀਆਂ
Ad Position 24