ਭੈਣੀ ਮੀਆਂ ਖਾਂ, 25 ਦਸੰਬਰ (ਜਸਬੀਰ ਸਿੰਘ ਬਾਜਵਾ)- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਝੰਡੀ ਰਹੀ | ਇਹ ਵਿਚਾਰ ਸਾਂਝੇ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਧਾਨ ਸਭਾ ਹਲਕਾ ਕਾਦੀਆਂ ਅੰਦਰ ਸਥਾਪਤ ਕਿਲਾ ਇਕ ਵਾਰ ਫਿਰ ਪੂਰੀ ਤਰ੍ਹਾਂ ਮਜ਼ਬੂਤ ਸਾਬਤ ਹੋਇਆ ਹੈ | ਬਲਾਕ ਕਾਹਨੂੰਵਾਨ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਜ਼ੋਨਾਂ 'ਚ ਕਾਂਗਰਸ ਦੀ ਝੰਡੀ ਬੁਲੰਦ ਰਹੀ | ਜ਼ਿਲ੍ਹਾ ਪ੍ਰੀਸ਼ਦ ਦੇ ਕਾਹਨੂੰਵਾਨ ਤੇ ਤੁਲਗਵਾਲ ਜ਼ੋਨਾਂ 'ਚੋਂ ਕਾਂਗਰਸ ਦੇ ਭੁਪਿੰਦਰ ਸਿੰਘ ਤੇ ਪੂਨਮ ਕੁਮਾਰੀ ਜੇਤੂ ਰਹੇ | ਇਸ ਤਰ੍ਹਾਂ ਪੰਚਾਇਤ ਸੰਮਤੀ ਦੇ 15 ਜ਼ੋਨਾਂ ਵਿਚੋਂ ਸੈਦੋਵਾਲ ਖ਼ੁਰਦ ਜ਼ੋਨ ਤੋਂ ਕਾਂਗਰਸ ਦੇ ਦਿਲਬਾਗ ਸਿੰਘ, ਜਾਗੋਵਾਲ ਬੇਟ ਜ਼ੋਨ ਤੋਂ ਕਾਂਗਰਸ ਦੇ ਅਮਨਜੋਤ ਕੌਰ, ਰਾਜੂ ਬੇਲਾ ਜ਼ੋਨ ਤੋਂ ਕਾਂਗਰਸ ਦੇ ਸਰਦਾਰ ਸਿੰਘ, ਭੈਣੀ ਮੀਆਂ ਖਾਂ ਜ਼ੋਨ ਤੋਂ ਕਾਂਗਰਸ ਦੇ ਸਿਮਰਜੀਤ ਕੌਰ, ਬਾਗੜੀਆਂ ਜ਼ੋਨ ਤੋਂ ਕਾਂਗਰਸ ਦੇ ਉੱਤਮ ਸਿੰਘ, ਨੂੰਨ ਜ਼ੋਨ ਤੋਂ ਕਾਂਗਰਸ ਦੇ ਪਰਮਿੰਦਰ ਕੌਰ, ਭੱਟੀਆਂ ਜ਼ੋਨ ਤੋਂ ਕਾਂਗਰਸ ਦੇ ਨਰਿੰਦਰ ਕੌਰ, ਵੜੈਚ ਜ਼ੋਨ ਤੋਂ ਕਾਂਗਰਸ ਦੇ ਬਲਜੀਤ ਸਿੰਘ, ਜਾਗੋਵਾਲ ਬਾਂਗਰ ਜ਼ੋਨ ਤੋਂ ਕਾਂਗਰਸ ਦੀ ਬਲਵਿੰਦਰ ਕੌਰ, ਕਾਹਨੂੰਵਾਨ ਜ਼ੋਨ ਤੋਂ ਕਾਂਗਰਸ ਦੇ ਸੁਖਦੇਵ ਸਿੰਘ ਜੇਤੂ ਰਹੇ | ਇਸ ਮੌਕੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਭੈਣੀ ਖਾਦਰ, ਕਾਂਗਰਸੀ ਆਗੂ ਠੇਕੇਦਾਰ ਸਰਪੰਚ ਚਰਨਜੀਤ ਸਿੰਘ, ਗੁਰਇਕਬਾਲ ਸਿੰਘ ਕਾਹਲੋਂ, ਸਾਬਕਾ ਸਰਪੰਚ ਚਿਮਨ ਲਾਲ, ਸਰਪੰਚ ਸੋਨੀ ਪਹਿਲਵਾਨ, ਸਰਪੰਚ ਸਮਿੱਤਰ ਸਿੰਘ, ਨੰਬਰਦਾਰ ਸਤਪਾਲ ਸਿੰਘ ਤੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |