26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਾਬਕਾ ਸਰਪੰਚ ਠਾਕੁਰ ਰਜਿੰਦਰ ਸਿੰਘ ਰਾਜੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਤਾਰਾਗੜ੍ਹ, 26 ਅਗਸਤ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਅਧੀਨ ਪੈਂਦੇ ਪਿੰਡ ਰਤਨਗੜ੍ਹ ਦੇ ਸਾਬਕਾ ਸਰਪੰਚ ਠਾਕੁਰ ਰਜਿੰਦਰ ਸਿੰਘ ਰਾਜੂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ’ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ l ਉਨਾਂ ਦੀ ਮੌਤ ਦੀ ਖਬਰ ਮਿਲਦੇ ਹੀ ਇਲਾਕੇ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ, ਪੰਚਾਇਤ ਪ੍ਰਤੀਨਿਧੀ ਉਨਾਂ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰਨ ਪਹੁੰਚੇ l ਉਹਨਾਂ ਕਿਹਾ ਕਿ ਠਾਕੁਰ ਰਜਿੰਦਰ ਸਿੰਘ ਰਾਜੂ ਇਕ ਮਿਲਣਸਾਰ ਨੇਕ ਦਿਲ ਅਤੇ ਸਮਾਜ ਪ੍ਰਤੀ ਸਮਰਪਿਤ ਵਿਅਕਤੀ ਸਨ l ਪਿੰਡ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਉਨਾਂ ਵਲੋਂ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਠਾਕੁਰ ਵਰਿੰਦਰ ਸਿੰਘ ਗੁੱਲੂ ਨੇ ਕਿਹਾ ਕਿ ਇਹ ਘਾਟਾ ਕਦੇ ਵੀ ਭਰਿਆ ਨਹੀਂ ਜਾ ਸਕਦਾ ਅਤੇ ਇਸ ਮੁਸ਼ਕਿਲ ਸਮੇਂ ਵਿਚ ਪੂਰਾ ਇਲਾਕਾ ਪਰਿਵਾਰ ਨਾਲ ਖੜਾ ਹੈ।

Ad Position 21
No active advertisement
ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜੂ 27-08-2026
ਤਾਰਾਗੜ੍ਹ, 26 ਅਗਸਤ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਅਧੀਨ ਪੈਂਦੇ ਪਿੰਡ ਰਤਨਗੜ੍ਹ ਦੇ ਸਾਬਕਾ ਸਰਪੰਚ ਠਾਕੁਰ ਰਜਿੰਦਰ ਸਿੰਘ ਰਾਜੂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ’ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ l ਉਨਾਂ ਦੀ ਮੌਤ ਦੀ ਖਬਰ ਮਿਲਦੇ ਹੀ ਇਲਾਕੇ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ, ਪੰਚਾਇਤ ਪ੍ਰਤੀਨਿਧੀ ਉਨਾਂ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰਨ ਪਹੁੰਚੇ l ਉਹਨਾਂ ਕਿਹਾ ਕਿ ਠਾਕੁਰ ਰਜਿੰਦਰ ਸਿੰਘ ਰਾਜੂ ਇਕ ਮਿਲਣਸਾਰ ਨੇਕ ਦਿਲ ਅਤੇ ਸਮਾਜ ਪ੍ਰਤੀ ਸਮਰਪਿਤ ਵਿਅਕਤੀ ਸਨ l ਪਿੰਡ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਉਨਾਂ ਵਲੋਂ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਠਾਕੁਰ ਵਰਿੰਦਰ ਸਿੰਘ ਗੁੱਲੂ ਨੇ ਕਿਹਾ ਕਿ ਇਹ ਘਾਟਾ ਕਦੇ ਵੀ ਭਰਿਆ ਨਹੀਂ ਜਾ ਸਕਦਾ ਅਤੇ ਇਸ ਮੁਸ਼ਕਿਲ ਸਮੇਂ ਵਿਚ ਪੂਰਾ ਇਲਾਕਾ ਪਰਿਵਾਰ ਨਾਲ ਖੜਾ ਹੈ। ਇਸ ਮੌਕੇ ਲੋਕਾਂ ਉਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਠਾਕੁਰ ਵਰਿੰਦਰ ਸਿੰਘ ਗੁੱਲੂ, ਬਾਲ ਕ੍ਰਿਸ਼ਨ ਸੈਨੀ, ਸਰਪੰਚ ਨਰੇਸ਼ ਕੁਮਾਰ ਸੈਣੀ, ਸਰਪੰਚ ਸਤੀਸ਼ ਕੁਮਾਰ, ਜੈਦੇਵ ਕਾਲੂ, ਮਾਸਟਰ ਪ੍ਰਭਾਤ ਸਿੰਘ ਤੇ ਹੋਰ ਇਲਾਕਾ ਨਿਵਾਸੀਆਂ ਨੇ ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜੂ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਕਾਂਗਰਸ ਦਾ ਮਾਹੌਲ-ਸੰਜੀਵ ਬੈਂਸ ਅਗਲੀ ਖ਼ਬਰ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ
Ad Position 24