20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸਬਜ਼ੈਕਟ ਫੇਅਰ ਦਾ ਦੂਜਾ ਦਿਨ ਵੀ ਉਤਸ਼ਾਹ ਪੂਰਵਕ ਮਾਹੌਲ ’ਚ ਸਮਾਪਤ ਹੋਇਆ

ਘਰੋਟਾ, 20 ਨਵੰਬਰ (ਸੰਜੀਵ ਗੁਪਤਾ)- ਦੂਜੇ ਦਿਨ ਵੀ ਸੁਤੰਤਰਤਾ ਸੰਗਰਾਮੀ ਹੰਸ ਰਾਜ ਪੀ. ਐਮ.

Ad Position 21
No active advertisement
ਅਜੀਤ ਡੈਸਕ 21-11-2026
ਘਰੋਟਾ, 20 ਨਵੰਬਰ (ਸੰਜੀਵ ਗੁਪਤਾ)- ਦੂਜੇ ਦਿਨ ਵੀ ਸੁਤੰਤਰਤਾ ਸੰਗਰਾਮੀ ਹੰਸ ਰਾਜ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਸਬਜੈਕਟ ਫੇਅਰ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਸਮੁੱਚਾ ਪ੍ਰੋਗਰਾਮ ਸਕੂਲ ਦੇ ਪ੍ਰਿੰਸੀਪਲ ਪੰਕਜ ਮਹਾਜਨ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਦੇ ਇੰਚਾਰਜ ਸਿੱਦਆਰਥ ਚੰਦਰ ਸਟੇਟ ਐਵਾਰਡੀ ਹੈੱਡਮਿਸਟ੍ਰੈਸ ਸਰਕਾਰੀ ਹਾਈ ਸਕੂਲ ਫਤਿਹਗੜ੍ਹ, ਮਨੀਸ਼ਾ ਮੈਡਮ, ਹੈੱਡਮਿਸਟ੍ਰੈਸ ਸਰਕਾਰੀ ਹਾਈ ਸਕੂਲ ਕਾਨਵਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਸਾਰੇ ਮਹਿਮਾਨਾਂ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਵੱਖ-ਵੱਖ ਵਿਸ਼ਿਆਂ ਦੇ ਮਾਡਲਾਂ ਤੇ ਪ੍ਰਦਰਸ਼ਨੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਆਏ ਗਾਈਡ ਅਧਿਆਪਕਾਂ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਨੇ ਵੀ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਵਿਖੇ 22 ਤੋਂ 24 ਨਵੰਬਰ ਤੱਕ ਹੋਵੇਗਾ ਧਾਰਮਿਕ ਸਮਾਗਮ, ਪਠਾਨਕੋਟ ਪਹੁੰਚ ਰਹੇ ਧੀਰੇਂਦਰ ਸ਼ਾਸਤਰੀ ਅਗਲੀ ਖ਼ਬਰ ਟਿਕਟ ਨਾ ਮਿਲਣ ’ਤੇ ਪਾਰਟੀ ਛੱਡਣ ਵਾਲੇ ਮਤਲਬਪ੍ਰਸਤ ਤੇ ਮੌਕਾਪ੍ਰਸਤ - ਠਾਕੁਰ ਸੁਭਾਸ਼ ਸਿੰਘ ਸਲਾਰੀਆ
Ad Position 24