ਟਿਕਟ ਨਾ ਮਿਲਣ ’ਤੇ ਪਾਰਟੀ ਛੱਡਣ ਵਾਲੇ ਮਤਲਬਪ੍ਰਸਤ ਤੇ ਮੌਕਾਪ੍ਰਸਤ - ਠਾਕੁਰ ਸੁਭਾਸ਼ ਸਿੰਘ ਸਲਾਰੀਆ
ਮਾਧੋਪੁਰ 20 ਨਵੰਬਰ (ਮਹਿਰਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਸੁਜਾਨਪੁਰ ਹਲਕੇ ਸਮੇਤ ਪੰਜਾਬ ਦੇ ਹੋਰ ਹਲਕਿਆਂ ਵਿਚ ਟਿਕਟ ਨਾ ਮਿਲਣ ਕਾਰਨ ਪਾਰਟੀ ਛੱਡਣ ਵਾਲੇ ਆਗੂਆਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ‘ਮਤਲਬਪ੍ਰਸਤ’ ਅਤੇ ‘ਪਾਰਟੀ ਵਿਰੋਧੀ’ ਕਰਾਰ ਦਿੱਤਾ ਹੈ । ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਿਹੜੇ ਲੋਕ ਸਿਰਫ਼ ਕੁਰਸੀ ਅਤੇ ਟਿਕਟ ਦੇ ਲਾਲਚ ਵਿਚ ਪਾਰਟੀ ਨਾਲ ਜੁੜੇ ਸਨ, ਉਨ੍ਹਾਂ ਦਾ ਅਸਲੀ ਚਿਹਰਾ ਅੱਜ ਹਲਕੇ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਗਿਆ ਹੈ ।
ਠ
ਠਾਕੁਰ ਸੁਭਾਸ਼ ਸਿੰਘ ਸਲਾਰੀਆ
21-11-2026
ਮਾਧੋਪੁਰ 20 ਨਵੰਬਰ (ਮਹਿਰਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਸੁਜਾਨਪੁਰ ਹਲਕੇ ਸਮੇਤ ਪੰਜਾਬ ਦੇ ਹੋਰ ਹਲਕਿਆਂ ਵਿਚ ਟਿਕਟ ਨਾ ਮਿਲਣ ਕਾਰਨ ਪਾਰਟੀ ਛੱਡਣ ਵਾਲੇ ਆਗੂਆਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ‘ਮਤਲਬਪ੍ਰਸਤ’ ਅਤੇ ‘ਪਾਰਟੀ ਵਿਰੋਧੀ’ ਕਰਾਰ ਦਿੱਤਾ ਹੈ । ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਿਹੜੇ ਲੋਕ ਸਿਰਫ਼ ਕੁਰਸੀ ਅਤੇ ਟਿਕਟ ਦੇ ਲਾਲਚ ਵਿਚ ਪਾਰਟੀ ਨਾਲ ਜੁੜੇ ਸਨ, ਉਨ੍ਹਾਂ ਦਾ ਅਸਲੀ ਚਿਹਰਾ ਅੱਜ ਹਲਕੇ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਸੁਜਾਨਪੁਰ ਤੋਂ ਪਾਰਟੀ ਹਾਈਕਮਾਨ ਵਲੋਂ ਸਵਰਨ ਸਿੰਘ ਸਲਾਰੀਆ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕੁਝ ਸਥਾਨਕ ਆਗੂਆਂ ਵਲੋਂ ਅਸਤੀਫ਼ਾ ਦੇਣਾ ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਦਾ ਪਾਰਟੀ ਦੀ ਵਿਚਾਰਧਾਰਾ ਜਾਂ ਲੋਕ ਸੇਵਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਇਹ ਪਹਿਲਾਂ ਵੀ ਦੂਜੀਆਂ ਪਾਰਟੀਆਂ ਤੋਂ ਟਿਕਟ ਨਾ ਮਿਲਣ ‘ਤੇ ਇੱਥੇ ਆਏ ਸਨ ਤੇ ਹੁਣ ਮੁੜ ਨਿੱਜੀ ਮੁਫ਼ਾਦਾਂ ਲਈ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ।