10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੁਜਾਨਪੁਰ ਸ਼ਹਿਰ ਦੇ 15 ਵਾਰਡਾਂ ਦੀ ਕੀਤੀ ਗਈ ਵਾਰਡਬੰਦੀ ਦਾ ਨਕਸ਼ਾ ਨਗਰ ਕੌਂਸਲ ਦਫ਼ਤਰ 'ਚ ਲਗਾਇਆ

Ad Position 21
No active advertisement
ਅਜੀਤ ਡੈਸਕ 27-12-2025
ਸੁਜਾਨਪੁਰ, 26 ਦਸੰਬਰ (ਜਗਦੀਪ ਸਿੰਘ)-ਸਰਕਾਰ ਵਲੋਂ ਸੁਜਾਨਪੁਰ ਸ਼ਹਿਰ ਦੇ 15 ਵਾਰਡਾਂ ਲਈ ਕੀਤੀ ਗਈ ਵਾਰਡਬੰਦੀ ਦਾ ਨਕਸ਼ਾ ਅੱਜ ਨਗਰ ਕੌਂਸਲ ਦਫ਼ਤਰ ਵਿਚ ਲਗਾ ਦਿੱਤਾ ਗਿਆ | ਨਕਸ਼ੇ ਨੂੰ ਦੇਖਣ ਲਈ ਪਹੁੰਚੇ ਸਾਬਕਾ ਨਗਰ ਕੌਂਸਲ ਪ੍ਰਧਾਨ ਰੂਪ ਲਾਲ ਨੇ ਕਿਹਾ ਕਿ ਨਗਰ ਕੌਂਸਲ ਵਿਖੇ ਲਗਾਇਆ ਗਿਆ | ਨਕਸ਼ਾ ਪੂਰੀ ਤਰ੍ਹਾਂ ਨਾਲ ਗ਼ਲਤ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਤਾਨਾਸ਼ਾਹੀ ਕਰਦੇ ਹੋਏ ਗ਼ਲਤ ਵਾਰਡਬੰਦੀ ਕੀਤੀ ਗਈ ਹੈ, ਜੋ ਕਿ ਸਾਰੇ ਵਾਰਡਾਂ ਨੂੰ ਤੋੜ ਮਰੋੜ ਕੇ ਕੀਤੀ ਗਈ ਹੈ | ਇਸ ਨਾਲ ਭਾਜਪਾ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਵੱਖ-ਵੱਖ ਵਾਰਡਾਂ ਦੇ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਾਰਡਬੰਦੀ ਪਹਿਲਾਂ ਕਦੇ ਨਹੀਂ ਕੀਤੀ ਗਈ | ਰੂਪ ਲਾਲ ਨੇ ਕਿਹਾ ਕਿ ਅੱਜ ਜੋ ਨਕਸ਼ਾ ਲਗਾਇਆ ਗਿਆ ਹੈ, ਉਹ 2003 ਵਿਚ ਪਾਸ ਹੋਇਆ ਸੀ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਮੇਂ ਦੌਰਾਨ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਕੀਤੀ | ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਰ ਰਹੀ ਹੈ | ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਇਮਾਨਦਾਰੀ ਨਾਲ ਲੜੀਆਂ ਜਾਣਗੀਆਂ ਅਤੇ ਨਗਰ ਕੌਂਸਲ ਸੁਜਾਨਪੁਰ ਤੇ ਭਾਜਪਾ ਆਪਣਾ ਪ੍ਰਧਾਨ ਬਣਾਏਗੀ | ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਜੈ ਡੋਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਇਕ ਹਫ਼ਤਾ ਇਤਰਾਜ਼ ਲਾਉਣ ਦਾ ਸਮਾਂ ਹੈ | ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਨਗਰ ਕੌਂਸਲ ਦਫ਼ਤਰ ਵਿਖੇ ਆ ਕੇ ਆਪਣਾ ਇਤਰਾਜ਼ ਦਰਜ ਕਰਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ ਨਰਸਿੰਗ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਨਗਰ ਨਿਗਮ ਦੀ ਵਾਰਡਬੰਦੀ 'ਚ ਹੇਰਾਫੇਰੀ ਅਤੇ ਨਕਸ਼ੇ ਨੂੰ ਲੁਕਾਉਣ ਵਿਰੁੱਧ ਭਾਜਪਾ ਨੇ ਕੀਤਾ ਵਿਰੋਧ ਪ੍ਰਦਰਸ਼ਨ
Ad Position 24