ਸ਼ਾਹਪੁਰ ਕੰਢੀ, 26 ਦਸੰਬਰ (ਰਣਜੀਤ ਸਿੰਘ)- ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ ਨਰਸਿੰਗ ਕੋਟ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਸਾਬਕਾ ਚੇਅਰਮੈਨ ਪੰਜਾਬ ਸਰਕਾਰ ਘੱਟ ਗਿਣਤੀ ਕਮਿਸ਼ਨ ਬਾਊ ਮੁਨੱਵਰ ਮਸੀਹ, ਸਕੱਤਰ ਪਿ੍ੰਸ ਮਸੀਹ ਤੇ ਕਾਲਜ ਦੀ ਐਮ.ਡੀ. ਪਿ੍ਆ ਸਹੋਤਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਬਾਊ ਮੁਨੱਵਰ ਮਸੀਹ ਨੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਸਾਰੇ ਸੰਸਾਰ ਵਿਚ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਵਿਦਿਆਰਥੀਆਂ ਨੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਤੇ ਇਕ ਦੂਜੇ ਨੰੂ ਤੋਹਫੇ ਭੇਟ ਕੀਤੇ | ਇਸ ਮੌਕੇ ਮੈਡਮ ਕੋਮਲ, ਮੈਡਮ ਵਿਜੇ, ਮੈਡਮ ਰਚਨਾ, ਪਿ੍ੰਸੀਪਲ ਜਸਲੀਨ ਕੌਰ, ਸਾਲਨੀ, ਲੱਕੀ ਮਸੀਹ, ਪ੍ਰੇਮ ਭਗਤ ਅਤੇ ਜੋਏ ਸਹੋਤਰਾ ਆਦਿ ਹਾਜ਼ਰ ਸਨ |