10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੁਰੂ ਅਰਜਨ ਦੇਵ ਪਬਲਿਕ ਹਾਈ ਸਕੂਲ ਬਾਰਠ ਸਾਹਿਬ ਵਲੋਂ ਕੱਢਿਆ ਗਿਆ ਗੁਰਮਤਿ ਚੇਤਨਾ ਮਾਰਚ

Ad Position 21
No active advertisement
ਅਜੀਤ ਡੈਸਕ 27-12-2025
ਨਰੋਟ ਮਹਿਰਾ, 26 ਦਸੰਬਰ (ਰਾਜ ਕੁਮਾਰੀ)- ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰੂ ਅਰਜਨ ਦੇਵ ਪਬਲਿਕ ਹਾਈ ਸਕੂਲ ਬਾਰਠ ਸਾਹਿਬ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ) ਵਲੋਂ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ, ਜੋ ਕਿ ਗੁਰੂ ਅਰਜਨ ਦੇਵ ਪਬਲਿਕ ਹਾਈ ਸਕੂਲ ਬਾਰਠ ਸਾਹਿਬ ਤੋਂ ਆਰੰਭ ਹੋ ਕੇ ਜਸਵਾਲੀ ਚੱਕ ਧਾਰੀਵਾਲ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਆਦਰਸ਼ ਕਾਲੋਨੀ ਸਰਨਾ ਵਿਖੇ ਸਮਾਪਤ ਹੋਇਆ | ਗੁਰਦੁਆਰਾ ਸਾਹਿਬ ਵਿਖੇ ਜਿੱਥੇ ਭਾਈ ਲਵਪ੍ਰੀਤ ਸਿੰਘ ਤੇ ਭਾਈ ਹਰਸੁਖਮਨ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਉੱਥੇ ਸਕੂਲ ਦੇ ਪਿ੍ੰਸੀਪਲ ਡਾ: ਹਰਜੀਤ ਕੌਰ ਸਿੱਧੂ ਨੇ ਸੰਬੋਧਨ ਕੀਤਾ | ਉਨ੍ਹਾਂ ਗੁਰਦੁਆਰਾ ਸਿੰਘ ਸਭਾ ਆਦਰਸ਼ ਕਾਲੋਨੀ ਦੇ ਪ੍ਰਧਾਨ ਸ਼ਾਮ ਸਿੰਘ ਤੇ ਸਮੁੱਚੀ ਪ੍ਰਬੰਧਕ ਕਮੇਟੀ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ਼ ਦਾ ਗੁਰਦੁਆਰਾ ਸਾਹਿਬ ਪੁੱਜਣ 'ਤੇ ਹਾਰਦਿਕ ਸਵਾਗਤ ਕੀਤਾ | ਇਸ ਮੌਕੇ ਹਰਜੀਤ ਕੌਰ, ਨਵਜੋਤ ਕੌਰ, ਸੰਦੀਪ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਗੁਰਵਿੰਦਰ ਕੌਰ ਕਾਹਲੋਂ, ਤਲਵਿੰਦਰ ਕੌਰ, ਬਲਜੀਤ ਕੌਰ, ਗੁਰਵਿੰਦਰ ਕੌਰ ਛੀਨਾ, ਪਲਵਿੰਦਰ ਕੌਰ, ਰਾਜਦੀਪ ਕੌਰ, ਹਰਪ੍ਰੀਤ ਕੌਰ, ਮਨੋਜ ਕੁਮਾਰ, ਅਨੁਰਾਧਾ, ਮਨਜਿੰਦਰ ਸਿੰਘ, ਬਲਜੀਤ ਕੌਰ ਕਾਹਲੋਂ, ਨਵਦੀਪ ਕੌਰ, ਸਿਮਰਨਜੀਤ ਕੌਰ ਅਤੇ ਬਲਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਚੈੱਕ ਪੋਸਟ ਵਿਖੇ ਕੀਤੀ ਚੈਕਿੰਗ ਅਗਲੀ ਖ਼ਬਰ ਸਵਾਮੀ ਸ਼ਰਧਾਨੰਦ ਸਰਸਵਤੀ ਦਾ ਸ਼ਹੀਦੀ ਦਿਨ ਮਨਾਇਆ
Ad Position 24