10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਰਕਾਰ ਪੰਜਾਬ ਰੋਡਵੇਜ਼ ਵਰਗੇ ਕਮਾਊ ਅਦਾਰੇ ਵੱਲ ਧਿਆਨ ਦੇ ਕੇ ਜਲਦ ਤੋਂ ਜਲਦ ਪੱਕੀ ਭਰਤੀ ਕਰੇ- ਆਗੂ

Ad Position 21
No active advertisement
ਅਜੀਤ ਡੈਸਕ 27-12-2025
ਪਠਾਨਕੋਟ, 26 ਦਸੰਬਰ (ਸੰਧੂ)-ਮਨਿਸਟੀਰੀਅਲ ਸਟਾਫ਼ ਯੂਨੀਅਨ ਦੇ ਸੂਬਾ ਪ੍ਰਧਾਨ ਵਿਨੋਦ ਸਾਗਰ ਤੇ ਕੀਮਤੀ ਲਾਲ ਸੂਬਾ ਸਕੱਤਰ ਵਲੋਂ ਦੱਸਿਆ ਗਿਆ ਕਿ ਪੰਜਾਬ ਰੋਡਵੇਜ਼ ਦੇ 18 ਡੀਪੂਆਂ ਵਿਚ ਸੁਪਰਡੈਂਟ ਦੀਆਂ 07 ਪੋਸਟਾਂ ਖ਼ਾਲੀ ਹਨ, ਸੀਨੀਅਰ ਸਹਾਇਕਾਂ ਦੀਆਂ 27, ਕਲਰਕਾਂ ਦੀਆਂ 284, ਸਟੈਨੋਟਾਈਪਿਸਟਾਂ ਦੀਆਂ 43, ਇੰਸਪੈਕਟਰ ਦੀਆਂ 184, ਡਰਾਈਵਰ ਦੀਆਂ 1900, ਕੰਡਕਟਰ ਦੀਆਂ 2000 ਤੇ ਇਸ ਤੋਂ ਇਲਾਵਾ ਵਰਕਸ਼ਾਪ ਸਟਾਫ਼ ਦੀਆ ਪੋਸਟਾਂ ਵੀ ਵੱਡੀ ਗਿਣਤੀ 'ਚ ਖ਼ਾਲੀ ਪਈਆਂ ਹਨ | ਕੁੱਲ ਮਿਲਾ ਕੇ 5571 ਮਨਜ਼ੂਰਸ਼ੁਦਾ ਪੋਸਟਾਂ 'ਚੋਂ ਲਗਪਗ 4500 ਪੱਕੀਆਂ ਪੋਸਟਾਂ ਖ਼ਾਲੀ ਪਈਆਂ ਹਨ | ਇਸ ਤਰ੍ਹਾਂ ਦਰਜਾ-4 ਕਰਮਚਾਰੀਆਂ ਦੀਆਂ ਪੋਸਟਾਂ ਵੀ ਖ਼ਾਲੀ ਪਈਆਂ ਹਨ | ਡੀਪੂਆਂ 'ਚ ਪੋਸਟਾਂ ਖ਼ਾਲੀ ਹੋਣ ਕਾਰਨ ਦਫ਼ਤਰ/ਵਰਕਸ਼ਾਪ/ਰੂਟ ਡਿਊਟੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ | ਇਕ ਇਕ ਕਲਰਕ ਤਿੰਨ-ਤਿੰਨ ਸੀਟਾਂ ਦਾ ਕੰਮ ਕਰ ਰਿਹਾ ਹੈ, ਕਰਮਚਾਰੀ ਕੰਮ ਦੇ ਬੋਝ ਕਾਰਨ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਹੋ ਰਹੇ ਹਨ | ਜਥੇਬੰਦੀ ਦੇ ਉੱਦਮ ਸਦਕਾ ਪਿਛਲੇ ਦਿਨੀਂ ਪੰਜਾਬ ਰੋਡਵੇਜ਼ ਦੇ ਦਰਜਾ-4 ਕਰਮਚਾਰੀਆਂ ਨੂੰ ਕਲਰਕ ਪਦਉੱਨਤ ਕਰਨ ਦੇ ਕੇਸ ਵਿਚ ਆਈ.ਟੀ.ਆਈ. ਪਾਸੋਂ ਟਾਈਪਿੰਗ ਟੈਸਟ ਦੀ ਟਰੇਨਿੰਗ ਕਰਵਾਈ ਗਈ ਸੀ ਪਰ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਅਧਿਕਾਰੀਆਂ ਵਲੋਂ ਇਸ ਕੇਸ ਵਿਚ ਸਹੀ ਢੰਗ ਨਾਲ ਪੈਰਵੀ ਨਹੀਂ ਕੀਤੀ ਗਈ ਤੇ ਮੁੱਖ ਗ਼ਲਤ ਕਾਰਵਾਈ ਕਰਕੇ ਕੋਰਟ ਕੇਸ ਹੋਣ ਕਰਕੇ ਇਹ ਕੇਸ ਠੰਢੇ ਬਸਤੇ ਵਿਚ ਜਾ ਪਿਆ ਹੈ | ਜਥੇਬੰਦੀ ਮੰਗ ਕਰਦੀ ਹੈ ਕਿ ਸਰਕਾਰ ਇਸ ਕਮਾਊ ਅਦਾਰੇ ਵੱਲ ਧਿਆਨ ਦਿੰਦੇ ਹੋਏ ਪੰਜਾਬ ਰੋਡਵੇਜ਼ ਵਿਚ ਜਲਦ ਤੋਂ ਜਲਦ ਪੱਕੀ ਭਰਤੀ ਕਰੇ | ਕੰਟਰੈਕਟ ਦੇ ਆਧਾਰ 'ਤੇ ਕੰਮ ਕਰ ਰਹੇ ਡਰਾਈਵਰ/ਕੰਡਕਟਰ ਸਟਾਫ਼ ਨੂੰ ਪੱਕਾ ਕੀਤਾ ਜਾਵੇ | ਇਸ ਦੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਲਈ ਨੌਕਰੀ ਦਾ ਪ੍ਰਬੰਧ ਵੀ ਹੋਵੇਗਾ ਤੇ ਪੰਜਾਬ ਰੋਡਵੇਜ਼ ਦਾ ਅਦਾਰਾ ਵੀ ਪ੍ਰਫੁੱਲਿਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਇਆ
Ad Position 24