ਤਾਰਾਗੜ੍ਹ, 26 ਦਸੰਬਰ (ਸੋਹਨ ਲਾਲ)- ਬੰਗਲਾਦੇਸ਼ ਵਿਚ ਹਿੰਦੂ ਨੌਜਵਾਨਾਂ ਦੀ ਹੋ ਰਹੀਆਂ ਹੱਤਿਆਵਾਂ ਦੇ ਵਿਰੋਧ ਅਤੇ ਉੱਥੇ ਦੀ ਮੁਹੰਮਦ ਯੂਨੁਸ ਸਰਕਾਰ ਖ਼ਿਲਾਫ਼ ਅੱਜ ਤਾਰਾਗੜ੍ਹਬੇਗੋਵਾਲ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਖੰਡ ਪ੍ਰਧਾਨ ਅਤੇ ਮੌਜੂਦਾ ਸਤਿਸੰਗ ਪ੍ਰਮੁੱਖ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਹੋਇਆ | ਪ੍ਰਦਰਸ਼ਨ ਦੌਰਾਨ ਕਾਰਕੁਨਾਂ ਨੇ ਨਾਅਰੇਬਾਜ਼ੀ ਕਰਕੇ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਦੀ ਕੜੀ ਨਿੰਦਾ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਰੋਸ ਪ੍ਰਦਰਸ਼ਨ ਵਿਚ ਸੁਰਿੰਦਰ ਮਹਾਜਨ, ਡਿੰਪਲ, ਸੁਮਿਤ, ਤਰੁਸ਼, ਸੰਨੀ, ਰਾਕੇਸ਼, ਯੁਵਰਾਜ ਸੈਣੀ, ਰਾਜ ਕੁਮਾਰ, ਮਿੰਟੂ, ਰਾਧੇ ਸ਼ਿਆਮ, ਰਾਜਨ ਤੇ ਸਚਿਨ ਆਦਿ ਹਾਜ਼ਰ ਰਹੇ |