11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਾਦੀਆਨ ਦਾਰੁਲ ਅਮਾਨ 'ਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ 130ਵਾਂ ਜਲਸਾ ਸਾਲਾਨਾ ਸ਼ੁਰੂ

Ad Position 21
No active advertisement
ਅਜੀਤ ਡੈਸਕ 27-12-2025
ਕਾਦੀਆਂ, 26 ਦਸੰਬਰ (ਕੁਲਵਿੰਦਰ ਸਿੰਘ)- ਸਾਰੇ ਧਰਮਾਂ ਵਿਚ ਅਮਨ ਅਤੇ ਸੁਲਹਾ ਦੀ ਬੁਨਿਆਦ ਪਾਉਣ ਵਾਲਾ ਇਕ ਰੂਹਾਨੀ ਸੰਮੇਲਨ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆਨ ਦਾਰੁਲ ਅਮਾਨ ਵਿਚ 130ਵਾਂ ਜਲਸਾ ਸਾਲਾਨਾ ਆਪਣੀ ਰਵਾਇਤੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋ ਗਿਆ | ਪਵਿੱਤਰ ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਜਲਸਾ ਆਰੰਭ ਹੋਇਆ | ਸਮਾਰੋਹ ਦੀ ਪ੍ਰਧਾਨਗੀ ਸਦਰ ਅੰਜੁਮਨ ਅਹਿਮਦੀਆ ਮੌਲਾਨਾ ਮੁਹੰਮਦ ਕਰੀਮ-ਓਦ-ਦੀਨ ਸ਼ਾਹਿਦ ਨੇ ਕੀਤੀ | ਅੱਜ ਸ਼ੁਰੂ ਹੋਏ ਤਿੰਨ ਦਿਨਾਂ ਜਲਸੇ ਦੇ ਪਹਿਲੇ ਦਿਨ ਮੌਲਾਨਾ ਮੁਹੰਮਦ ਹਮੀਦ ਕੋਸਰ ਅਤੇ ਮੌਲਾਨਾ ਅਤਾਉਲ ਮੁਜੀਬ ਲੋਨ ਨੇ ਸੰਬੋਧਨ ਕੀਤਾ | ਮੌਲਾਨਾ ਰਫ਼ੀਕ ਅਹਿਮਦ ਮਲਾਬਾਰੀ ਸਾਹਿਬ ਸਦਰ ਮਜਲਿਸ ਤਹਰੀਕ-ਏ-ਜਦੀਦ, ਅੰਜੂਮਨ ਅਹਿਮਦੀਆ ਕਾਦਿਆਨ ਨੇ ਸੰਬੋਧਨ ਕਰਦਿਆਂ ਜਲਸਾ ਸਾਲਾਨਾ ਦੀ ਰੂਹਾਨੀ ਅਹਿਮੀਅਤ ਅਤੇ ਇਸ ਦੀ ਆਲਮੀ ਵਿਸ਼ਾਲਤਾ ਨੂੰ ਉਜਾਗਰ ਕੀਤਾ | ਜਲਸਾ ਸਾਲਾਨਾ ਦਾ ਜਾਣ-ਪਛਾਣ ਪੈਦਾ ਕਰਨ, ਨਵੇਂ ਅਤੇ ਪੁਰਾਣੇ ਅਫ਼ਰਾਦ ਦੇ ਰੂਹਾਨੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ, ਮਰਹੂਮੀਨ ਲਈ ਸਾਂਝੀਆਂ ਦੁਆਵਾਂ ਤੇ ਸ਼ਾਮਲ ਹੋਣ ਵਾਲਿਆਂ ਲਈ ਖ਼ਾਸ ਦੁਆਵਾਂ ਦਾ ਮੌਕਾ ਵੀ ਪੈਦਾ ਕਰਦਾ ਹੈ | ਮੁਹੰਮਦ ਹਮੀਦ ਕੌਸਰ ਸਾਹਿਬ ਨੇ ਵੀ ਸੰਬੋਧਨ ਕੀਤਾ | ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਸਕੱਤਰ ਮੁਹੰਮਦ ਇਨਾਮ ਗ਼ੌਰੀ ਨੇ ਵੀ ਆਏ ਸ਼ਰਧਾਲੂਆਂ ਦਾ ਸਵਾਗਤ ਕੀਤਾ ਤੇ ਜਲਸੇ ਦੀ ਮਹਾਨਤਾ ਉਪਰ ਚਾਨਣਾ ਪਾਇਆ ਤੇ ਕਿਹਾ ਕਿ ਮੁਸਲਿਮ ਜਮਾਤ ਅਹਿਮਦੀਆ ਦੇ ਰੂਹਾਨੀ ਪੰਜਵੇਂ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਦੀ ਦੇਖ-ਰੇਖ ਹੇਠ ਅਹਿਮਦੀਆ ਜਮਾਤ ਤਰੱਕੀ ਕਰ ਰਹੀ ਹੈ | ਹਾਫ਼ਜ਼ ਮਖਦੂਮ ਸ਼ਰੀਫ਼ ਸਾਹਿਬ ਐਡੀਸ਼ਨਲ ਨਾਜ਼ਿਰ ਆਲਾ ਦੱਖਣੀ ਹਿੰਦ ਨੇ ਵੀ ਸੰਬੋਧਨ ਕੀਤਾ | ਇਸ ਤੋਂ ਇਲਾਵਾ ਮੁਨੀਰ ਅਹਿਮਦ ਖ਼ਾਦਿਮ ਨੇ ਕਿਹਾ ਕਿ ਦੁਨੀਆ ਦੇ 220 ਤੋਂ ਵੱਧ ਮੁਲਕਾਂ ਤੱਕ ਮੁਸਲਿਮ ਜਮਾਤ ਅਹਿਮਦੀਆ ਆਪਣਾ ਸੰਦੇਸ਼ 'ਮੁਹੱਬਤ ਸਭ ਨਾਲ ਨਫ਼ਰਤ ਕਿਸੇ ਤੋਂ ਨਹੀਂ' ਪਹੁੰਚਾ ਰਹੀ ਹੈ | ਤਿੰਨ ਦਿਨ ਤੱਕ ਚੱਲਣ ਵਾਲੇ ਇਸ ਜਲਸੇ ਵਿਚ ਇਕ ਦਿਨ ਸਰਬ ਧਰਮ ਸੰਮੇਲਨ ਵੀ ਕਰਵਾਇਆ ਜਾ ਰਿਹਾ ਹੈ | ਬਾਹਰੋਂ ਆ ਰਹੇ ਮਹਿਮਾਨਾਂ ਤੇ ਸ਼ਰਧਾਲੂਆਂ ਲਈ ਲਈ ਰੇਲਵੇ ਵਲੋਂ ਕਾਦੀਆਂ-ਅੰਮਿ੍ਤਸਰ ਵਿਚਕਾਰ ਵਿਸ਼ੇਸ਼ ਰੇਲ ਗੱਡੀ ਵੀ ਸ਼ੁਰੂ ਕੀਤੀ ਗਈ ਹੈ, ਜੋ ਕਿ ਪਹਿਲੀ ਜਨਵਰੀ ਤੱਕ ਆਉਂਦੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਰਿਮਾਂਡ ਦੌਰਾਨ ਵਡਾਲਾ ਗ੍ਰੰਥੀਆਂ ਨੇੜੇ ਨਹਿਰ ਕਿਨਾਰੇ ਤੋਂ 3 ਕਿਲੋ 108 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੱਟੜਪੰਥੀਆਂ ਦੇ ਪੁਤਲੇ ਫੂਕੇ
Ad Position 24