11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪੁਲਿਸ ਰਿਮਾਂਡ ਦੌਰਾਨ ਵਡਾਲਾ ਗ੍ਰੰਥੀਆਂ ਨੇੜੇ ਨਹਿਰ ਕਿਨਾਰੇ ਤੋਂ 3 ਕਿਲੋ 108 ਗ੍ਰਾਮ ਹੈਰੋਇਨ ਬਰਾਮਦ

Ad Position 21
No active advertisement
ਅਜੀਤ ਡੈਸਕ 27-12-2025
ਾਵਡਾਲਾ ਗ੍ਰੰਥੀਆਂ, 26 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ | ਪੁਲਿਸ ਸਿਟੀ ਬਟਾਲਾ ਦੇ ਉਪ ਕਪਤਾਨ ਸ਼੍ਰੀ ਸੰਜੀਵ ਕੁਮਾਰ ਦੀ ਨਿਗਰਾਨੀ ਹੇਠ ਵਡਾਲਾ ਗ੍ਰੰਥੀਆਂ ਖੇਤਰ ਵਿਚ ਕੀਤੀ ਗਈ ਕਾਰਵਾਈ ਦੌਰਾਨ 3 ਕਿਲੋ 108 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਇਸ ਸੰਬੰਧੀ ਏ.ਐੱਸ.ਆਈ. ਪਰਿਮੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਪ ਕਪਤਾਨ ਪੁਲਿਸ ਸਿਟੀ ਬਟਾਲਾ ਵਲੋਂ ਫ਼ੋਨ ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਮੁਕੱਦਮਾ ਨੰਬਰ 366/2025 (ਮਿਤੀ 6 ਦਸੰਬਰ 2025) ਅਧੀਨ ਗਿ੍ਫ਼ਤਾਰ ਕੀਤੇ ਗਏ ਗੁਰਭੇਜ ਸਿੰਘ ਉਰਫ਼ ਵਿਸ਼ਾਲ ਪੁੱਤਰ ਬਲਜੀਤ ਸਿੰਘ, ਵਾਸੀ ਪਿੰਡ ਘਸੀਟਪੁਰ ਨੇ ਪੁਲਿਸ ਰਿਮਾਂਡ ਦੌਰਾਨ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ. ਰਾਜਬੀਰ ਸਿੰਘ ਨੂੰ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਨੇ ਆਪਣੇ ਸਾਥੀ ਜਸਕਰਨ ਸਿੰਘ ਉਰਫ਼ ਜੱਸ ਪੁੱਤਰ ਸੁਰਜੀਤ ਸਿੰਘ ਵਾਸੀ ਗ੍ਰੰਥ ਗੜ੍ਹ ਨਾਲ ਮਿਲ ਕੇ ਪਿੰਡ ਗ੍ਰੰਥਗੜ੍ਹ ਅਤੇ ਦੁਨੀਆਂ ਸੰਧੂ ਵਾਲੇ ਪੁਲ ਨੇੜੇ ਕੱਚੀ ਪਟੜੀ 'ਤੇ ਇਕ ਪਿੱਪਲ ਦੇ ਰੁੱਖ ਹੇਠਾਂ ਹੈਰੋਇਨ ਛੁਪਾ ਕੇ ਰੱਖੀ ਹੋਈ ਹੈ, ਜਿਸ ਦੇ ਆਧਾਰ 'ਤੇ ਪੁਲਿਸ ਪਾਰਟੀ ਤੁਰੰਤ ਮੌਕੇ 'ਤੇ ਪੁੱਜੀ | ਏ.ਐੱਸ.ਆਈ. ਪਰਿਮੰਦਰ ਸਿੰਘ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਿਟੀ ਬਟਾਲਾ ਸੰਜੀਵ ਕੁਮਾਰ ਪੁਲਿਸ ਅਮਲੇ ਸਮੇਤ ਮੌਕੇ 'ਤੇ ਆਏ ਜਿਨ੍ਹਾਂ ਦੇ ਨਾਲ ਉਹ ਖੁਦ, ਐੱਸ.ਆਈ. ਰਜਵੰਤ ਕੌਰ ਅਤੇ ਹੋਰ ਕਰਮਚਾਰੀ, ਗੁਰਭੇਜ ਸਿੰਘ ਉਰਫ਼ ਵਿਸ਼ਾਲ ਨੂੰ ਲੈ ਕੇ ਉਸ ਦੇ ਦੱਸੇ ਮੁਤਾਬਕ ਦੁਨੀਆਂ ਸੰਧੂ ਨੇੜੇ ਨਹਿਰ ਦੇ ਪੁਲ ਕੋਲ ਪੁੱਜੀ ਉੱਥੇ ਨਿਸ਼ਾਨਦੇਹੀ 'ਤੇ ਪਿੰਡ ਦੁਨੀਆਂਸੰਧੂ ਤੋਂ ਰਸੂਲਪੁਰ ਵੱਲ ਜਾਂਦੀ ਕੱਚੀ ਪਟੜੀ ਦੇ ਖੱਬੇ ਪਾਸੇ ਇਕ ਪਿੱਪਲ ਦੇ ਰੁੱਖ ਦੀ ਜੜ੍ਹ ਨੇੜੇ ਮਿੱਟੀ ਪੁੱਟ ਕੇ ਇਕ ਚਿੱਟਾ ਲਿਫ਼ਾਫ਼ਾ ਬਰਾਮਦ ਕੀਤਾ ਜਿਸ ਵਿਚੋਂ 3 ਕਿਲੋ 108 ਗ੍ਰਾਮ ਹੈਰੋਇਨ ਨਿਕਲੀ | ਪੁਲਿਸ ਵਲੋਂ ਐੱਨ.ਡੀ.ਪੀ.ਐੱਸ. ਐਕਟ ਜੁਰਮ 21(ਸੀ)-61-85 ਦੇ ਤਹਿਤ ਮੁਕੱਦਮਾ ਨੰਬਰ 179 ਦਰਜ ਕਰਦੇ ਹੋਏ ਨਸ਼ੀਲੇ ਪਦਾਰਥ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਮਾਮਲੇ ਨਾਲ ਸਬੰਧਿਤ ਹੋਰ ਲਿੰਕ ਖੰਘਾਲੇ ਜਾ ਰਹੇ ਹਨ | ਇਸ ਮੌਕੇ ਉਪ ਕਪਤਾਨ ਪੁਲਿਸ ਸਿਟੀ ਬਟਾਲਾ ਸੰਜੀਵ ਕੁਮਾਰ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ 29 ਨੂੰ ਦਿੱਤੇ ਜਾਣ ਵਾਲੇ ਧਰਨੇ ਸੰਬੰਧੀ ਮੀਟਿੰਗ ਅਗਲੀ ਖ਼ਬਰ ਕਾਦੀਆਨ ਦਾਰੁਲ ਅਮਾਨ 'ਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ 130ਵਾਂ ਜਲਸਾ ਸਾਲਾਨਾ ਸ਼ੁਰੂ
Ad Position 24