14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਐੱਸ.ਡੀ. ਕਾਲਜ ਵਿਖੇ ਸੱਤ ਰੋਜ਼ਾ ਰੁਜ਼ਗਾਰ ਯੋਗਤਾ ਤੇ ਡੋਮੇਨ ਹੁਨਰ ਸਿਖਲਾਈ ਪ੍ਰੋਗਰਾਮ ਸਮਾਪਤ

Ad Position 21
No active advertisement
ਅਜੀਤ ਡੈਸਕ 27-12-2025
ਗੁਰਦਾਸਪੁਰ, 26 ਦਸੰਬਰ (ਪੰਕਜ ਸ਼ਰਮਾ)- ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫ਼ਾਰ ਵੂਮੇਨ ਵਿਖੇ ਮਹਿੰਦਰਾ ਪ੍ਰਾਈਡ ਕਲਾਸ ਰੂਮ ਤੇ ਨੰਦੀ ਫਾਊਾਡੇਸ਼ਨ ਦੇ ਸਹਿਯੋਗ ਨਾਲ 17 ਤੋਂ 23 ਦਸੰਬਰ ਤੱਕ ਰੁਜ਼ਗਾਰ ਯੋਗਤਾ ਤੇ ਡੋਮੇਨ ਹੁਨਰ 'ਤੇ ਸੱਤ ਰੋਜ਼ਾ ਸਿਖਲਾਈ ਪ੍ਰੋਗਰਾਮ ਸਫਲਤਾ ਪੂਰਵਕ ਪਿ੍ੰਸੀਪਲ ਡਾ: ਨੀਰੂ ਸ਼ਰਮਾ ਦੇ ਨਿਰਦੇਸ਼ਾਂ ਅਧੀਨ ਕਰਵਾਇਆ ਗਿਆ | ਇਹ ਪ੍ਰੋਗਰਾਮ ਆਈ.ਕਿਊ.ਏ.ਸੀ., ਆਈ.ਆਈ.ਸੀ., ਕਰੀਅਰ ਕਾਉਂਸਲਿੰਗ, ਪਲੇਸਮੈਂਟ ਸੈੱਲ ਤੇ ਕੰਪਿਊਟਰ ਸਾਇੰਸ ਤੇ ਕਾਮਰਸ ਵਿਭਾਗ ਦੀ ਅਗਵਾਈ ਹੇਠ ਕਰਵਾਇਆ ਗਿਆ | ਨੰਦੀ ਫਾਊਾਡੇਸ਼ਨ ਦੇ ਸੀਨੀਅਰ ਟਰੇਨਰ ਲਿੰਕਨਜੀਤ ਪਾਲ ਸਿੰਘ ਅਤੇ ਮੈਡਮ ਮੰਨਤ ਨੇ ਪ੍ਰੋਗਰਾਮ ਦਾ ਕੁਸ਼ਲਤਾ ਨਾਲ ਤਾਲਮੇਲ ਕੀਤਾ ਤੇ 145 ਵਿਦਿਆਰਥੀਆਂ ਦੇ ਨਾਲ ਦੋ ਵੱਖ-ਵੱਖ ਬੈਚਾਂ ਵਿਚ ਇਸ ਦੇ ਸੁਚਾਰੂ ਅਮਲ ਨੂੰ ਯਕੀਨੀ ਬਣਾਇਆ | ਪਿ੍ੰਸੀਪਲ ਮੈਡਮ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਉਨ੍ਹਾਂ ਕਰੀਅਰ ਕਾਉਂਸਲਿੰਗ, ਪਲੇਸਮੈਂਟ ਤੇ ਗਾਈਡੈਂਸ ਸੈੱਲ ਇੰਚਾਰਜ ਸੰਦੀਪ ਕੌਰ ਗੁਰਾਇਆ ਤੇ ਡਾ: ਰਵਨੀਤ ਨੂੰ ਉਨ੍ਹਾਂ ਦੇ ਸੁਹਿਰਦ ਯਤਨਾਂ ਲਈ ਸ਼ਲਾਘਾ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਅਜਿਹੇ ਪਲੇਟਫ਼ਾਰਮਾਂ ਦੀ ਸਰਗਰਮੀ ਨਾਲ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਲਾਸਵਾਲਾ ਖ਼ਾਲਸਾ ਸਕੂਲ ਕਾਦੀਆਂ ਵਿਖੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਦਿਵਸ ਮਨਾਇਆ ਅਗਲੀ ਖ਼ਬਰ ਜੀ.ਟੀ.ਬੀ.ਆਈ. ਸਕੂਲ ਵਿਖੇ ਸ਼ਹੀਦੀ ਹਫ਼ਤਾ ਸ਼ਰਧਾ ਨਾਲ ਮਨਾਇਆ
Ad Position 24