25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੜਕ ਹਾਦਸੇ ਵਿਚ ਇਕ ਦੀ ਮੌਤ

Ad Position 21
No active advertisement
ਅਜੀਤ ਡੈਸਕ 30-12-2025
ਧਾਰੀਵਾਲ, 29 ਦਸੰਬਰ (ਸਵਰਨ ਸਿੰਘ)-ਬਲਬੀਰ ਸਿੰਘ ਉਰਫ਼ ਬੀਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਾਸਰਕੇ ਭੈਣੀ ਥਾਣਾ ਘਰਿੰਡਾ ਜ਼ਿਲ੍ਹਾ ਅੰਮਿ੍ਤਸਰ ਨੇ ਥਾਣਾ ਧਾਰੀਵਾਲ ਨੂੰ ਦੱਸਿਆ ਕਿ ਉਸ ਦਾ ਲੜਕਾ ਹਰਜੀਤ ਸਿੰਘ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਖੇ ਪ੍ਰਾਈਵੇਟ ਡਰਾਇਵਰੀ ਕਰਦਾ ਹੈ, ਨੇ ਕਿਹਾ ਕਿ ਮੈਂ ਘਰ ਆ ਰਿਹਾ ਹਾਂ, ਜੋ ਆਪਣੇ ਦੋਸਤ ਸਾਜਨ ਪੁੱਤਰ ਜੀਤਾ ਵਾਸੀ ਪਿੰਡ ਫਤਿਆਬਾਦ ਥਾਣਾ ਗੋਇੰਦਵਾਲ ਸਾਹਿਬ ਨਾਲ ਆਪਣੇ ਮੋਟਰਸਾਈਕਲ ਪੀ.ਬੀ.14-ਸੀ5906 'ਤੇ ਆ ਰਹੇ ਸੀ | ਜਦੋਂ ਉਹ ਧਾਰੀਵਾਲ ਤੋਂ ਬਟਾਲਾ ਬਾਈਪਾਸ ਨੇੜੇ ਨਹਿਰ ਵਾਲਾ ਪੁਲ 'ਤੇ ਪੁੱਜੇ ਤਾਂ ਇਕ 18 ਟਾਇਰੀ ਟਰਾਲਾ ਨੰਬਰ ਆਰ.ਜੇ13-ਜੀ.ਸੀ0052 ਦੇ ਡਰਾਇਵਰ ਵਲੋਂ ਲਾਪ੍ਰਵਾਹੀ ਬਿਨਾਂ ਹਾਰਨ ਦਿੱਤੇ ਟੱਕਰ ਮਾਰ ਦਿੱਤੀ, ਜਿਸ ਕਾਰਨ ਹਰਜੀਤ ਸਿੰਘ ਦੀ ਮੌਤ ਹੋ ਗਈ ਹੈ | ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਬਲਬੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਡਰਾਇਵਰ 'ਤੇ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਅਠਵਾਲ ਨੇ ਵੋਟਰਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਦੇਰ ਰਾਤ ਘਰ 'ਚ ਦਾਖਲ ਹੋ ਕੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋਇਆ ਲੁਟੇਰਾ
Ad Position 24