ਕਲਾਨੌਰ, 29 ਦਸੰਬਰ (ਪੁਰੇਵਾਲ)-ਸ੍ਰੀ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਉਪਰਾਲੇ ਤਹਿਤ ਸਥਾਨਕ ਕਸਬੇ 'ਚ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਅੰਮਿ੍ਤ ਸੰਚਾਰ ਸਮਾਗਮ ਕੀਤਾ ਗਿਆ | ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਇਥੇ ਪਹੁੰਚੇ ਅਤੇ ਅੰਮਿ੍ਤ ਸੰਚਾਰ ਕੀਤਾ ਗਿਆ | ਮੈਨੇਜਰ ਸ: ਰਣਜੀਤ ਸਿੰਘ ਕਲਿਆਣਪੁਰ, ਮੈਨੇਜਰ ਸਤਨਾਮ ਸਿੰਘ ਗੋਸਲ ਨੇ ਦੱਸਿਆ ਕਿ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਪਿਛਲੇਂ ਇਕ ਮਹੀਨੇ ਤੋਂ ਕਲਾਨੌਰ ਦੇ ਆਸ-ਪਾਸ ਸਰਹੱਦੀ ਖੇਤਰ 'ਚ ਪ੍ਰਚਾਰ ਵਹੀਰ ਸ਼ੁਰੂ ਕੀਤੀ ਗਈ ਸੀ, ਜਿਸ 'ਚ ਪ੍ਰਚਾਰਕ ਕਵੀਸ਼ਰ ਵਲੋਂ ਸੰਗਤਾਂ ਨੂੰ ਅੰਮਿ੍ਤ ਛਕਣ ਦੀ ਪ੍ਰੇਰਨਾ ਕੀਤੀ ਗਈ | ਉਪਰੰਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਲਾਨੌਰ ਵਿਖੇ ਅੰਮਿ੍ਤ ਸੰਚਾਰ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਜੀ ਨੇ 62 ਅੰਮਿ੍ਤ ਅਭਿਲਾਖੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਗੁਰੂ ਵਾਲੇ ਬਣਾਇਆ ਗਿਆ | ਇਸ ਸਮੇਂ ਹਲਕਾ ਧਾਰੀਵਾਲ ਦੇ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਜਫਰਵਾਲ ਨੇ ਅੰਮਿ੍ਤ ਅਭਿਲਾਖੀਆਂ ਨੂੰ ਵਧਾਈ ਦਿੱਤੀ ਤੇ ਗੁਰੂ ਦੀ ਸਿੱਖਿਆ ਉੱਪਰ ਚੱਲ ਕੇ ਜੀਵਨ ਸੁਚੱਜਾ ਬਣਾਉਣ ਦੀ ਪ੍ਰੇਰਨਾ ਕੀਤੀ | ਇਸ ਮੌਕੇ ਸੁਖਰਾਜ ਸਿੰਘ ਤਲਵੰਡੀ ਰਾਮਾ, ਗਿਆਨੀ ਗੁਰਦੇਵ ਸਿੰਘ, ਭਾਈ ਜਗਰੂਪ ਸਿੰਘ ਕਲਿਆਣਪੁਰ, ਗੁਰਵਿੰਦਰ ਸਿੰਘ ਵੜੈਚ, ਬੀਬੀ ਰਾਜਵੀਰ ਕੌਰ, ਕਵਲਜੀਤ ਸਿੰਘ ਫਜੁੱਲਾਚੱਕ, ਸ਼ਿਵਚਰਨ ਸਿੰਘ, ਸਵਰਨਜੀਤ ਸਿੰਘ, ਜਗਦੀਪ ਸਿੰਘ ਕਲਾਨੌਰ, ਰਣਜੀਤ ਸਿੰਘ ਸ਼ਾਹਪੁਰ ਸਮੇਤ ਹੋਰ ਸੇਵਾਦਾਰ ਵੀ ਹਾਜ਼ਰ ਸਨ |