25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕਾਮਰੇਡ ਅਵਤਾਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

Ad Position 21
No active advertisement
ਅਜੀਤ ਡੈਸਕ 30-12-2025
ਗੁਰਦਾਸਪੁਰ, 29 ਦਸੰਬਰ (ਗੁਰਪ੍ਰਤਾਪ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਜ਼ਿਲ੍ਹਾ ਸਕੱਤਰੇਤ ਦੇ ਮੈਂਬਰ, ਰਾਮ ਸਿੰਘ ਦੱਤ ਹਾਲ ਦੇ ਦਹਾਕਿਆਂ ਤੋਂ ਇੰਚਾਰਜ ਅਤੇ 25 ਸਾਲ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਹੇ ਕਾਮਰੇਡ ਅਵਤਾਰ ਸਿੰਘ ਦੀ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਿੰਘ ਸਭਾ ਗੁਰਦਾਸਪੁਰ ਵਿਖੇ ਹੋਈ | ਜਿੱਥੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਕਾਮਰੇਡ ਅਵਤਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਉਚੇਚੇ ਤੌਰ 'ਤੇ ਪਹੁੰਚੇ ਆਰ.ਐੱਮ.ਪੀ.ਆਈ. ਕੁੱਲ ਹਿੰਦ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਾਮਰੇਡ ਅਵਤਾਰ ਸਿੰਘ ਸਾਰੀ ਜ਼ਿੰਦਗੀ ਕਮਿਊਨਿਸਟ ਲਹਿਰ ਨੂੰ ਸਮਰਪਿਤ ਰਹੇ ਅਤੇ ਉਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਜ਼ਮਾਂ ਵਾਸਤੇ ਲੜਦਿਆਂ ਅਨੇਕਾਂ ਘੋਲਾਂ ਦੀ ਅਗਵਾਈ ਕੀਤੀ | ਕਾਮਰੇਡ ਅਵਤਾਰ ਸਿੰਘ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਖੱਬੀ ਲਹਿਰ ਨੂੰ ਵੀ ਬਹੁਤ ਘਾਟਾ ਪਿਆ ਹੈ | ਉਨ੍ਹਾਂ ਵਲੋਂ ਹਰ ਕਿਸਮ ਦੀ ਲੁੱਟ-ਖੋਹ ਤੇ ਜਬਰ-ਵਿਤਕਰੇ ਤੋਂ ਰਹਿਤ ਸਾਂਝੀਵਾਲਤਾ ਵਾਲਾ ਸਮਾਨਤਾਵਾਦੀ ਸਮਾਜ ਕਾਇਮ ਕਰਨ ਦਾ ਮਾਨਵੀ ਸੰਗਰਾਮ ਪ੍ਰਚੰਡ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਅਜਿਹਾ ਕਰਨ ਲਈ ਸਾਨੂੰ ਅਵਤਾਰ ਸਿੰਘ ਵਲੋਂ ਦਿਖਾਏ ਗਏ ਰਾਹ 'ਤੇ ਚੱਲਣਾ ਹੋਵੇਗਾ | ਆਰ.ਐੱਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ ਨੇ ਕਿਹਾ ਕਿ ਇਸ ਵਕਤ ਜਦੋਂ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਲੋਕਾਂ ਦੇ ਹੱਕਾਂ 'ਤੇ ਡਾਕੇ ਮਾਰ ਰਹੀਆਂ ਹਨ | ਇਸ ਵਕਤ ਸਾਥੀ ਅਵਤਾਰ ਸਿੰਘ ਵਰਗੇ ਯੋਧਿਆਂ ਦੀ ਬਹੁਤ ਲੋੜ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਨੱਥਾ ਸਿੰਘ ਢਡਵਾਲ, ਡਾ: ਅਨੂਪ ਸਿੰਘ, ਧਿਆਨ ਸਿੰਘ ਠਾਕੁਰ, ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੇ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਸੀ.ਪੀ.ਆਈ. (ਐਮ.) ਦੇ ਆਗੂ ਰੂਪ ਸਿੰਘ ਪੱਡਾ ਨੇ ਸਾਥੀ ਅਵਤਾਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਸਟੇਜ ਸਕੱਤਰ ਦੀ ਭੂਮਿਕਾ ਸਾਥੀ ਮੱਖਣ ਸਿੰਘ ਕੁਹਾੜ ਨੇ ਨਿਭਾਈ | ਅੰਤ ਵਿਚ ਸਭ ਦਾ ਦਾ ਧੰਨਵਾਦ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਪਠਾਨਕੋਟ ਨੇ ਕੀਤਾ | ਇਸ ਮੌਕੇ ਵੱਸਣ ਸਿੰਘ ਸਿੱਧੂ, ਕੁਲਦੀਪ ਸਿੰਘ ਰਿਆੜ, ਅਜੀਤ ਸਿੰਘ ਸਿੱਧਵਾਂ, ਅਮਰਜੀਤ ਸ਼ਾਸਤਰੀ, ਮਾ. ਸੁਭਾਸ਼ ਸ਼ਰਮਾ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਬੋਧ ਸਿੰਘ ਘੁੰਮਣ, ਜਗਜੀਤ ਸਿੰਘ ਕਲਾਨੌਰ, ਸੰਤੋਖ ਸਿੰਘ ਔਲਖ, ਸੁਭਾਸ਼ ਕੇਲੈ, ਤਰਸੇਮ ਸਿੰਘ ਭੰਗੂ, ਸੁਭਾਸ਼ ਦੀਵਾਨਾ, ਰਘਬੀਰ ਸਿੰਘ ਚਾਹਲ, ਗੁਰਮੀਤ ਸਿੰਘ ਥਾਣੇਵਾਲ, ਗੁਰਮੀਤ ਸਿੰਘ ਪਾਹੜਾ, ਜੇ.ਪੀ. ਖਰਲਾਂ ਵਾਲਾ, ਸ਼ੀਤਲ ਸਿੰਘ ਗੁਨੋਪੁਰੀ, ਬੂਟਾ ਰਾਮ, ਗਿਆਨੀ ਮਹਿੰਦਰ ਸਿੰਘ, ਭੈਣ ਜੀ ਅਮਰੀਕ ਕੌਰ ਤੇ ਸੁਖਵਿੰਦਰ ਕੌਰ, ਅਬਿਨਾਸ਼ ਸਿੰਘ, ਮੁੱਖ ਅਧਿਆਪਕ ਪ੍ਰੋਸ਼ਤਮ ਸਿੰਘ ਮਿਨਹਾਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਅਤੇ ਪਰਿਵਾਰ ਦੇ ਸਮੂਹ ਮੈਂਬਰ ਅਤੇ ਰਿਸ਼ਤੇਦਾਰ ਸਮੇਤ ਬਹੁਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲਈ ਧਾਰਮਿਕ ਪ੍ਰਤੀਯੋਗਤਾ ਅਗਲੀ ਖ਼ਬਰ ਗੁਰਦਾਸਪੁਰ ਵਿਖੇ ਰਾਜ ਪੱਧਰੀ ਕ੍ਰਿਸਮਸ ਸਮਾਗਮ ਕਰਵਾਇਆ
Ad Position 24