ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਆਪੇ੍ਰਸ਼ਨ ਸ਼ੀਲਡ ਦੇ ਤਹਿਤ ਫ਼ਾਜ਼ਿਲਕਾ ਵਿਖੇ ਅੱਜ ਹਵਾਈ ਹਮਲੇ ਮÏਕੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਪ੍ਰਭਾਵਿਤ ਲੋਕਾਂ ਦੀ ਦੇਖਭਾਲ ਦੇ ਵਿਸ਼ੇ 'ਤੇ ਇਕ ਮੌਕ ਡਰਿੱਲ ਕੀਤੀ ਗਈ ¢ ਡਿਪਟੀ ਕਮਿਸ਼ਨਰ ਅਮਰਪ੍ਰੀਤ ਕÏਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਮੌਕ ਡਰਿਲ ਐਸ.ਡੀ.ਐਮ ਕੰਵਰਜੀਤ ਸਿੰਘ ਮਾਨ ਦੀ ਦੇਖਰੇਖ ਹੇਠ ਹੋਈ ¢ ਇਸ ਮੋਕ ਡਰਿੱਲ ਵਿਚ ਐਸ.ਪੀ ਮਨਿੰਦਰ ਸਿੰਘ ਬੇਦੀ ਤੋਂ ਇਲਾਵਾ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਤੋਂ ਕੰਪਨੀ ਕਮਾਂਡਰ ਮਨਪ੍ਰੀਤ ਸਿੰਘ, ਮਨੀਸ਼ ਅਹੂਜਾ, ਸੰਦੀਪ ਕੰਬੋਜ, ਵਿਪਲ ਕੁਮਾਰ ਯਾਦਵ, ਰੁਪਿੰਦਰ ਸਿੰਘ ਭੁੱਲਰ, ਆਦਿਸ਼ ਗੁਪਤਾ ਅਤੇ ਡਿਪਟੀ ਚੀਫ਼ ਵਾਰਡਨ ਹਰੀ ਰਾਮ ਖਿਜੜੀ ਨੇ ਭਾਗ ਲਿਆ¢ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹਿਲਾਂ ਸਿਵਲ ਡਿਫੈਂਸ ਦੀ ਟੀਮ ਵਲੋਂ ਸਮੂਹ ਭਾਗੀਦਾਰਾਂ ਨੂੰ ਹਵਾਈ ਹਮਲੇ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਫਿਰ ਇਸ ਪ੍ਰਕਿਰਿਆ ਦਾ ਡੈਮੋ ਕਰਕੇ ਵਿਖਾਇਆ ਗਿਆ¢ ਠੀਕ 6 ਵਜੇ ਹਵਾਈ ਹਮਲੇ ਦੇ ਖ਼ਤਰੇ ਦਾ ਸਾਇਰਨ ਵੱਜਿਆ ਅਤੇ ਉਸ ਤੋਂ ਬਾਅਦ ਇਹ ਅਭਿਆਸ ਕੀਤਾ ਗਿਆ¢ ਜਿਸ 'ਚ ਪਹਿਲੇ ਅਭਿਆਸ ਵਿਚ ਦਿਖਾਇਆ ਗਿਆ ਕਿ ਜੋ ਲੋਕ ਧਰਤੀ 'ਤੇ ਲੇਟ ਗਏ ਜਾਂ ਸੁਰੱਖਿਅਤ ਥਾਵਾਂ 'ਤੇ ਚਲੇ ਗਏ, ਉਹ ਬਚ ਗਏ ਅਤੇ ਜਿਨ੍ਹਾਂ ਨੇ ਸੁਰੱਖਿਆ ਉਪਾਅ ਦੀ ਪਾਲਣਾ ਨਹੀਂ ਕੀਤੀ, ਉਹ ਪ੍ਰਭਾਵਿਤ ਹੋਏ ¢ ਉਸ ਤੋਂ ਬਾਅਦ ਇਸ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਣ ਦਾ ਅਭਿਆਸ ਕੀਤਾ ਗਿਆ ਅਤੇ ਨਾਲ ਦੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵੀ ਫਾਇਰ ਬਿ੍ਗੇਡ ਦੀ ਮਦਦ ਨਾਲ ਮÏਕੇ ਤੇ ਰੋਕਣ ਦਾ ਅਭਿਆਸ ਕੀਤਾ ਗਿਆ¢ ਇਸ ਤੋਂ ਬਿਨਾਂ ਇਸ ਮÏਕੇ ਅਭਿਆਸ ਰਾਹੀਂ ਲੋਕਾਂ ਨੂੰ ਸਮਝਾਇਆ ਗਿਆ ਕਿ ਹਵਾਈ ਹਮਲੇ ਸਮੇਂ ਉਹਨਾਂ ਨੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ¢ ਐਸ.ਡੀ.ਐਮ ਕੰਵਰਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਇੱਕ ਅਭਿਆਸ ਸੀ ਅਤੇ ਇਸ ਦਾ ਉਦੇਸ਼ ਕਿਸੇ ਵੀ ਖ਼ਤਰੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੈ¢ ਉਨ੍ਹਾਂ ਨੇ ਕਿਹਾ ਕਿ ਇਸ ਕਾਰਜ ਵਿੱਚ ਲੋਕਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੁੰਦੀ ਹੈ ਅਤੇ ਹਰੇਕ ਨਾਗਰਿਕ ਨੂੰ ਇਹਨਾਂ ਮੁੱਢਲੇ ਸਿਧਾਂਤਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ¢ ਉਨ੍ਹਾਂ ਨੇ ਕਿਹਾ ਕਿ ਜੇਕਰ ਹਵਾਈ ਹਮਲੇ ਦਾ ਖ਼ਤਰੇ ਦਾ ਸਾਇਰਨ ਵਜੇ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਿਸੇ ਇਮਾਰਤ ਵਿੱਚ ਸੁਰੱਖਿਅਤ ਕਰੋ¢ ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਦਰਖ਼ਤ ਹੇਠ ਸ਼ਰਨ ਲਵੋ¢ ਇਮਾਰਤ ਦੇ ਅੰਦਰ ਵੀ ਖਿੜਕੀਆਂ ਦੇ ਨੇੜੇ ਖੜੇ ਨਾ ਹੋਵੋ ਅਤੇ ਕਿਸੇ ਕੋਨੇ ਵਿੱਚ ਸ਼ਰਨ ਲਵੋ¢ ਜੇਕਰ ਰਾਤ ਦਾ ਸਮਾਂ ਹੋਵੇ ਤਾਂ ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ¢ ਇਸ ਮÏਕੇ ਐਸ.ਪੀ ਮਨਿੰਦਰ ਸਿੰਘ ਬੇਦੀ ਨੇ ਕਿਹਾ ਕਿ ਜਨ ਭਾਗੀਦਾਰੀ ਨਾਲ ਅਸੀਂ ਕਿਸੇ ਵੀ ਆਫ਼ਤ ਦਾ ਟਾਕਰਾ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ¢ ਕੰਪਨੀ ਕਮਾਂਡਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਅਭਿਆਸ ਦਾ ਉਦੇਸ਼ ਸਾਰੇ ਵਿਭਾਗਾਂ ਵਿਚ ਆਪਸੀ ਤਾਲਮੇਲ ਨੂੰ ਬਿਹਤਰ ਕਰਨਾ ਅਤੇ ਆਪਣੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ ¢ ਇਸ ਮÏਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੁਰਦਾਸ ਸਿੰਘ, ਸੁਪਰਡੈਂਟ ਪ੍ਰਦੀਪ ਗੱਖੜ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ¢
ਫ਼ਾਜ਼ਿਲਕਾ ਜ਼ਿਲ੍ਹੇ 'ਚ ਕਰਵਾਈ ਮੌਕ ਡਰਿੱਲ ਹਵਾਈ ਹਮਲੇ ਮÏਕੇ ਬਚਾਅ ਦੇ ਤਰੀਕਿਆਂ ਦਾ ਕੀਤਾ ਅਭਿਆਸ
ਅਜੀਤ ਡੈਸਕ
01-06-2025