19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੰਗਾਂ ਨੂੰ ਲੈ ਕੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਨੇ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 01-06-2025
ਫ਼ਾਜ਼ਿਲਕਾ, 31 ਮਈ (ਅਮਰਜੀਤ ਸ਼ਰਮਾ)-ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਰਜਿ.ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਾਸਟਰ ਬੂਟਾ ਸਿੰਘ ਚਿਮਨੇਵਾਲਾ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਦੇ ਦਫ਼ਤਰ ਵਿਖੇ ਹੋਈ | ਜਿਸ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੀ ਸ਼ੁਰੂਆਤ ਮੌਕੇ ਸਮੂਹ ਪੈਨਸ਼ਨਰਾਂ ਨੇ ਬੀਤੇ ਕੁੱਝ ਦਿਨ ਪਹਿਲਾ ਐਸੋਸੀਏਸ਼ਨ ਦੇ ਮੈਂਬਰ ਜਗਤਾਰ ਸਿੰਘ ਕਟਾਰੀਆ, ਸੂਰਜ ਪ੍ਰਸ਼ਾਦ, ਸ੍ਰੀਮਤੀ ਵੀਨਾ ਚਲਾਣਾ ਅਤੇ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਓਮ ਪ੍ਰਕਾਸ਼ ਜੈਨ ਦੀ ਹੋਈ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਹੋਇਆ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਮਾ.ਬੂਟਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ | ਜਿਸ ਕਾਰਨ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਮੀਟਿੰਗ ਵਿਚ ਸਰਬਸੰਮਤੀ ਨਾਲ 2.59 ਗੁਣਾਂਕ ਦੀ ਰਿੱਟ 'ਤੇ ਕਟੈਂਮਪਟ ਆਫ਼ ਕੋਰਟ ਫਾਈਲ ਕਰਨ ਦਾ ਫ਼ੈਸਲਾ ਲਿਆ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ 1-1-2016 ਤੋਂ 30-6-2021 ਤੱਕ ਦਾ ਬਕਾਇਆ ਕਿਸ਼ਤਾਂ ਵਿਚ ਦੇਣ ਦਾ ਬਿਜਾਏ ਯਕ ਮੁਸ਼ਤ ਦਿੱਤਾ ਜਾਵੇ, 1-1-2016 ਤੋਂ ਬਾਅਦ ਵਿਚ ਸੇਵਾਮੁਕਤ ਹੋਏ ਪੈਨਸ਼ਨਰਾਂ ਦੀ ਲਿਵ ਈਨ ਕੈਸ਼ਮੈਂਟ ਦੇ ਬਿੱਲ ਜਲਦ ਪਾਸ ਕੀਤੇ ਜਾਣ, ਕੈਸ਼ ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ | ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵਲ਼ੋਂ ਹਾਈ ਕੋਰਟ ਵਿਚ ਚੱਲ ਰਹੀਆਂ ਰਿੱਟਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ 'ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਨਾ ਮੰਨਿਆ ਤਾਂ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ 'ਚ ਸਰਕਾਰ ਦਾ ਵਿਰੋਧ ਕਰਨ ਲਈ 14 ਜੂਨ ਨੂੰ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲ਼ੋਂ ਕੀਤੀ ਜਾ ਰਹੀ ਰੈਲੀ ਵਿਚ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਟਹਿਲ ਸਿੰਘ, ਰਾਜਪਾਲ ਗੁੁੰਬਰ, ਜੈ ਚੰਦ, ਮਨੋਹਰ ਲਾਲ, ਦੇਵਰਾਜ, ਮੰਗਲ ਸਿੰਘ, ਓਮ ਪ੍ਰਕਾਸ਼, ਖ਼ਰੈਤੀ ਲਾਲ, ਸਤਨਾਮ ਸਿੰਘ, ਕਸ਼ਮੀਰੀ ਲਾਲ ਨਾਗਪਾਲ, ਆਤਮਾ ਰਾਮ, ਬਲਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੇ ਪਿੱਕਅਪ ਗੱਡੀ 'ਚੋਂ ਮਗ਼ਜ਼ਾਂ (ਡਰਾਈ ਫਰੂਟ) ਦਾ ਗੱਟਾ ਉਤਾਰਿਆ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ 'ਚ ਕਰਵਾਈ ਮੌਕ ਡਰਿੱਲ ਹਵਾਈ ਹਮਲੇ ਮÏਕੇ ਬਚਾਅ ਦੇ ਤਰੀਕਿਆਂ ਦਾ ਕੀਤਾ ਅਭਿਆਸ
Ad Position 24