19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਕੈਣ ਵਾਲਾ 'ਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 01-06-2025
ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ. ਸੁਨੀਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਾਸ ਗਾਂਧੀ ਦੀ ਨਿਗਰਾਨੀ ਹੇਠ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਮÏਕੇ ਬਲਾਕ ਸੀ.ਐਚ.ਸੀ. ਖੂਈਖੇੜਾ ਅਧੀਨ ਪਿੰਡ ਬਕੈਣ ਵਾਲਾ ਵਿਚ ਇਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਮੌਕੇ ਹਾਜ਼ਰ ਲੋਕਾਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਵੀ ਚੁਕਾਈ ਗਈ¢ ਇਸ ਤੋਂ ਇਲਾਵਾ ਬਲਾਕ ਦੇ ਸਾਰੇ ਸਬ-ਸੈਂਟਰਾਂ 'ਤੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ¢ ਇਸ ਮÏਕੇ ਮੈਡੀਕਲ ਅਫ਼ਸਰ ਡਾ. ਲਵਪ੍ਰੀਤ ਕੰਬੋਜ ਨੇ ਕਿਹਾ ਕਿ 31 ਮਈ ਨੂੰ ਪੂਰੀ ਦੁਨੀਆ ਵਿਚ ਤੰਬਾਕੂ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ¢ ਉਨ੍ਹਾਂ ਦੱਸਿਆ ਕਿ ਤੰਬਾਕੂ ਦੇ ਲਗਾਤਾਰ ਸੇਵਨ ਨਾਲ ਸਾਹ ਦੀ ਨਾਲੀ, ਮੂੰਹ, ਗਲਾ, ਬੱਚੇਦਾਨੀ, ਛਾਤੀ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ¢ ਉਨ੍ਹਾਂ ਦੱਸਿਆ ਕਿ ਜਿੱਥੇ ਬੀੜੀ ਅਤੇ ਸਿਗਰਟ ਪੀਣ ਵਾਲਿਆਂ ਨੂੰ ਨੁਕਸਾਨ ਹੁੰਦਾ ਹੈ, ਉੱਥੇ ਹੀ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ¢ ਇਸ ਲਈ ਸਰਕਾਰ ਨੇ ਕੋਟਪਾ ਐਕਟ ਲਾਗੂ ਕੀਤਾ ਹੈ | ਜਿਸ ਤਹਿਤ ਜਨਤਕ ਥਾਵਾਂ 'ਤੇ ਤੰਬਾਕੂ ਪੀਣ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ¢ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਿੱਕਰੀ 'ਤੇ ਵੀ ਪਾਬੰਦੀ ਲਗਾਈ ਗਈ ਹੈ¢ ਇਸ ਲਈ ਬਲਾਕ ਹੈਲਥ ਸੁਪਰਵਾਈਜ਼ਰ ਇੰਦਰਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਇਲਾਕੇ ਵਿਚ ਜਨਤਕ ਥਾਵਾਂ 'ਤੇ ਤੰਬਾਕੂ ਪੀਣ ਵਾਲਿਆਂ ਅਤੇ ਤੰਬਾਕੂ ਵੇਚਣ ਵਾਲਿਆਂ ਦੀ ਜਾਂਚ ਅਤੇ ਚਲਾਨ ਕਰਨ¢ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਲੋਕਾਂ ਨੂੰ ਤੰਬਾਕੂ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਲਈ ਪ੍ਰੇਰਿਤ ਕੀਤਾ¢ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅਬੋਹਰ, ਫ਼ਾਜ਼ਿਲਕਾ, ਸੀ.ਐੱਚ.ਸੀ ਜਲਾਲਾਬਾਦ, ਖੂਈਖੇੜਾ, ਸੀਤੋ ਗੰੁਨੋ੍ਹ ਅਤੇ ਡੱਬਵਾਲਾ ਕਲਾਂ ਦੇ ਸਰਕਾਰੀ ਹਸਪਤਾਲਾਂ ਵਿਚ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤੇ ਗਏ ਹਨ¢ ਹੁਣ ਤੱਕ ਇਨ੍ਹਾਂ ਕੇਂਦਰਾਂ ਵਿਚ ਇਲਾਕੇ ਦੇ ਸੈਂਕੜੇ ਲੋਕਾਂ ਨੂੰ ਕਈ ਤਰ੍ਹਾਂ ਦੇ ਨਸ਼ਿਆਂ ਤੋਂ ਮੁਕਤ ਕੀਤਾ ਜਾ ਚੁੱਕਾ ਹੈ¢ ਇਸ ਤੋਂ ਇਲਾਵਾ, ਫ਼ਾਜ਼ਿਲਕਾ ਦੇ ਨੇੜੇ ਪਿੰਡ ਜੱਟ ਵਾਲੀ ਵਿੱਚ ਇੱਕ ਪੁਨਰਵਾਸ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ | ਜਿੱਥੇ ਉਹ ਲੋਕ ਜੋ ਨਸ਼ੇ ਛੱਡਣ ਤੋਂ ਬਾਅਦ ਵੀ ਨਸ਼ਿਆਂ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਰੱਖਦੇ ਹਨ, ਨੂੰ ਇੱਥੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਹÏਲੀ-ਹÏਲੀ ਉਨ੍ਹਾਂ ਦੀ ਲਤ ਤੋਂ ਛੁਟਕਾਰਾ ਦਿਵਾਇਆ ਜਾਂਦਾ ਹੈ¢ ਇਸ ਮÏਕੇ ਡਾ. ਲਵਪ੍ਰੀਤ, ਬੀ.ਈ.ਈ. ਸੁਸ਼ੀਲ ਕੁਮਾਰ, ਸੀ.ਐੱਚ.ਓ. ਪੂਨਮ ਰਾਣੀ, ਸਿਹਤ ਕਰਮਚਾਰੀ ਕਵਲਦੀਪ ਸਿੰਘ, ਏ.ਐਨ.ਐਮ. ਪਰਵੀਨ ਰਾਣੀ, ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਰਾਮ ਜੀਤ ਅਤੇ ਹੋਰ ਪਿੰਡ ਵਾਸੀ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਸਾਰੇ ਸਿੱਖਾਂ ਨੂੰ ਹਉਮੈ ਛੱਡ ਇਕੱਠੇ ਰਹਿਣਾ ਚਾਹੀਦਾ ਹੈ-ਜਥੇਦਾਰ ਗੜਗੱਜ
Ad Position 24