20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੀ.ਐੱਡ ਅਧਿਆਪਕ ਫ਼ਰੰਟ ਦੀ ਸੂਬਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 01-06-2025
ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਅਧਿਆਪਕ ਵਰਗ ਦੀਆਂ ਅਹਿਮ ਮੰਗਾਂ ਦੇ ਹੱਲ ਸਬੰਧੀ ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਜਲੰਧਰ ਵਿਖੇ ਹੋਈ | ਇਸ ਮੌਕੇ ਸੁਖਦਰਸ਼ਨ ਸਿੰਘ ਬਠਿੰਡਾ ਤੇਜਿੰਦਰ ਸਿੰਘ ਮੋਹਾਲੀ, ਪਰਮਜੀਤ ਸਿੰਘ ਫ਼ਿਰੋਜਪੁਰ, ਦਪਿੰਦਰ ਸਿੰਘ ਫ਼ਾਜ਼ਿਲਕਾ,ਚੰਦਰ ਸ਼ੇਖਰ ਜਲੰਧਰ, ਰਵਿੰਦਰ ਸਿੰਘ ਜਲੰਧਰ, ਸਰਤਾਜ ਸਿੰਘ ਕਪੂਰਥਲਾ, ਸਤਿੰਦਰ ਸਚਦੇਵਾ ਫ਼ਾਜ਼ਿਲਕਾ, ਕਮਲਜੀਤ ਸਿੰਘ ਜਲੰਧਰ, ਪਰਮਜੀਤ ਦੁੱਗਲ ਲੁਧਿਆਣਾ, ਹਰਵਿੰਦਰ ਸਿੰਘ ਬਰਨਾਲਾ, ਰਾਜ ਕੁਮਾਰ ਟੋਨੀ, ਮਨੋਜ ਕੁਮਾਰ ਕਪੂਰਥਲਾ, ਵਸ਼ਿਸ਼ਟ ਕੁਮਾਰ, ਤੇਜਿੰਦਰ ਕੁਮਾਰ, ਬਿੰਦਰ ਲਾਲ ਆਦਿ ਅਧਿਆਪਕ ਹਾਜ਼ਰ ਸਨ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪਰਗਟ ਜੀਤ ਸਿੰਘ ਕਿਸ਼ਨਪੁਰਾ ਚੇਅਰਮੈਨ ਬੀ ਫ਼ਰੰਟ ਪੰਜਾਬ ਨੇ ਕਿਹਾ ਕਿ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵਲੋਂ ਪੰਜਾਬ ਸਰਕਾਰ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬੰਦ ਕੀਤੇ ਭੱਤਿਆਂ ਦੀ ਬਹਾਲੀ ਅਤੇ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਤੋਂ ਭੱਜਣ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਜਥੇਬੰਦੀ ਵਲੋਂ ਨਵ ਨਿਯੁਕਤ ਅਧਿਆਪਕਾਂ ਨੂੰ ਬਦਲੀ ਲਈ ਇਕ ਯਕੀਨੀ ਮੌਕਾ, ਮੁਲਾਜ਼ਮ ਵਰਗ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਪਰਮੋਸ਼ਨ, ਬੰਦ ਹੋਏ ਭੱਤਿਆਂ ਦੀ ਬਹਾਲੀ ਅਤੇ ਡੀ.ਏ ਦੀਆਂ ਕਿਸ਼ਤਾਂ ਅਤੇ ਬਣਦੇ ਬਕਾਏ ਦੇ ਹੱਲ ਲਈ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕਰਦੇ ਹੋਏ ਲੁਧਿਆਣਾ ਚੋਣ ਹਲਕੇ ਵਿੱਚ ਝੰਡਾਂ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਦਾ ਧਾਰਮਿਕ ਟੂਰ ਲਗਾਇਆ ਅਗਲੀ ਖ਼ਬਰ ਕਿਸਾਨਾਂ ਨੂੰ ਨਹਿਰੀ ਪਾਣੀ ਉਪਲਬਧ ਕਰਵਾਉਣ 'ਚ ਨਾਕਾਮ ਸਾਬਤ ਹੋ ਰਹੀ ਸਰਕਾਰ : ਸੰਦੀਪ ਜਾਖੜ
Ad Position 24