ਅਬੋਹਰ, 31 ਮਈ (ਵਿਵੇਕ ਹੂੜੀਆ)-ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਹਾਲ ਹੀ ਵਿਚ ਐਲਾਨੇ ਗਏ ਐਨ.ਏ.ਏ.ਸੀ.ਮੁਲਾਂਕਣ ਨਤੀਜਿਆਂ ਵਿਚ ਪ੍ਰਾਪਤ ਸ਼ਾਨਦਾਰ ਸਫਲਤਾ ਦੇ ਜਸ਼ਨ ਵਿਚ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਅਗਵਾਈ ਹੇਠ ਕਾਲਜ ਦੇ ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ਼ ਲਈ ਇੱਕ ਦਿਨ ਦਾ ਧਾਰਮਿਕ ਅਤੇ ਅਧਿਆਤਮਿਕ ਟੂਰ ਆਯੋਜਿਤ ਕੀਤਾ ਗਿਆ | ਇਹ ਯਾਤਰਾ ਰਾਜਸਥਾਨ ਦੇ ਮਸ਼ਹੂਰ ਸਾਲਾਸਰ ਧਾਮ ਤੱਕ ਕੀਤੀ ਗਈ | ਸਾਰੇ ਭਾਗੀਦਾਰਾਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਸਾਲਾਸਰ ਬਾਲਾ ਜੀ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ | ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਨਾ ਸਿਰਫ਼ ਸਾਡੇ ਸਭਿਆਚਾਰ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ, ਸਗੋਂ ਸੰਸਥਾ ਵਿਚ ਸਹਿਯੋਗ ਅਤੇ ਸਦਭਾਵਨਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ | ਕਾਲਜ ਸਟਾਫ਼ ਨੇ ਪਿ੍ੰਸੀਪਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਅਧਿਆਤਮਿਕ ਯਾਤਰਾਵਾਂ ਦੀ ਉਮੀਦ ਪ੍ਰਗਟ ਕੀਤੀ | ਯਾਤਰਾ ਦੇ ਅੰਤ 'ਚ ਡਾ. ਵਿਜੇ ਗਰੋਵਰ ਨੇ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |