10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਵਿਚ ਸਮਰ ਕੈਂਪ ਨਾਲ ਮਾਪੇ ਅਧਿਆਪਕ ਮਿਲਣੀ ਕਰਵਾਈ

Ad Position 21
No active advertisement
ਅਜੀਤ ਡੈਸਕ 03-06-2025
ਅਬੋਹਰ, 2 ਜੂਨ (ਤੇਜਿੰਦਰ ਸਿੰਘ ਖ਼ਾਲਸਾ/ਸੁਖਜੀਤ ਸਿੰਘ ਬਰਾੜ)-ਸਥਾਨਕ ਪੀ.ਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਸਮਰ ਕੈਂਪ ਅਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਅਮਿਤ ਬਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਵਿਚ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਕੈਂਪ ਵਿਚ ਵਿਦਿਆਰਥਣਾਂ ਨੇ ਪੇਂਟਿੰਗ, ਫ਼ਾਲਤੂ ਵਸਤੂਆਂ ਤੋਂ ਸਜਾਵਟੀ ਅਤੇ ਉਪਯੋਗੀ ਚੀਜ਼ਾਂ ਕਿਵੇਂ ਬਣਾਈਆਂ ਜਾ ਸਕਦੀਆਂ ਹਨ, ਬਾਰੇ ਦੱਸਿਆ ਗਿਆ | ਪੰਜਾਬ ਪੁਲਿਸ ਦੀ ਮਦਦ ਨਾਲ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ | ਸੇਵਾਮੁਕਤ ਸੰਗੀਤ ਲੈਕਚਰਾਰ ਪ੍ਰਵੀਨ ਪੰਕਜ ਨੇ ਵਿਦਿਆਰਥਣਾਂ ਨੂੰ ਸੰਗੀਤ ਨਾਲ ਸਬੰਧਿਤ ਇਕ ਸੈਸ਼ਨ ਦਿੱਤਾ, ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਿਦਿਆਰਥਣਾਂ ਨੇ ਤੇਲਗੂ ਭਾਸ਼ਾ ਵਿਚ ਗੀਤ, ਸ਼ਬਦ, ਗਿਣਤੀ ਵੀ ਸਿੱਖੀ ਅਤੇ ਡਾਂਸ ਵੀ ਪੇਸ਼ ਕੀਤਾ | ਵਿਦਿਆਰਥਣਾਂ ਨੇ ਫਲੈਸ਼ ਕਾਰਡ, ਗ੍ਰੀਟਿੰਗ ਕਾਰਡ ਅਤੇ ਸਲੋਗਨ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਨਾਲ ਸਬੰਧਿਤ ਪਕਵਾਨ ਵੀ ਤਿਆਰ ਕੀਤੇ | ਵਿਦਿਆਰਥਣਾਂ ਨੇ ਲੋਕ ਗੀਤ ਅਤੇ ਦੇਸ਼ ਭਗਤੀ ਦੇ ਗੀਤ ਸਿੱਖੇ | ਸੇਵਾਮੁਕਤ ਲੈਕਚਰਾਰ ਆਰ.ਕੇ ਸ਼ਰਮਾ ਨੇ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ-ਕੀਮਤਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੁਨੀਤਾ ਬਿਲੰਦੀ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮਰ ਕੈਂਪ ਦੀ ਨੋਡਲ ਮੈਡਮ ਜੋਤੀ ਅਸੀਜਾ ਸਨ, ਸਹਾਇਕ ਅਧਿਆਪਕ ਮੈਡਮ ਸੁਖਜਿੰਦਰ ਕੌਰ, ਪੂਜਾ ਬੰਧੂ, ਕਪਿਲ ਗੋਇਲ, ਅਮਿਤ ਬੱਤਰਾ, ਲਾਇਬ੍ਰੇਰੀ ਰੀਸਟੋਰਰ ਸੁਧੀਰ ਕੁਮਾਰ ਅਤੇ ਸੁਮਿਤ ਕੁਮਾਰ ਸਨ | ਇਸ ਮੌਕੇ ਇਕ ਪ੍ਰਦਰਸ਼ਨੀ ਵੀ ਲਗਾਈ ਜਿਸ ਵਿਚ ਵਿਦਿਆਰਥਣਾਂ ਦੁਆਰਾ ਤਿਆਰ ਕੀਤੀਆਂ ਗਈਆਂ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕੇਰਾ ਖੇੜਾ ਸਕੂਲ 'ਚ ਵਿਸ਼ਵ ਵਾਤਾਵਰਨ ਦਿਵਸ ਤਹਿਤ ਲਗਾਏ ਪੌਦੇ ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ ਦੀ ਸ਼ਾਨਦਾਰ ਸਮਾਪਤੀ
Ad Position 24