ਬ੍ਰਹਮਾਕੁਮਾਰੀਜ਼ ਦੇ ਰਾਜਯੋਗ ਭਵਨ ਵਿਖੇ ਦੀਵਾਲੀ ਮੌਕੇ ਕਰਵਾਇਆ ਗਿਆ ਸਮਾਗਮ
ਅਬੋਹਰ, 9 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਬ੍ਰਹਮਾਕੁਮਾਰੀਜ਼ ਦੇ ਸਥਾਨਕ ਰਾਜਯੋਗ ਭਵਨ ਵਿਖੇ ਦੀਵਾਲੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲਾਕਾਰਾਂ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।
ਅਬੋਹਰ, 9 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਬ੍ਰਹਮਾਕੁਮਾਰੀਜ਼ ਦੇ ਸਥਾਨਕ ਰਾਜਯੋਗ ਭਵਨ ਵਿਖੇ ਦੀਵਾਲੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲਾਕਾਰਾਂ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਬੀ.ਕੇ ਸੁਨੀਤਾ ਨੇ ਦੀਵਾਲੀ ਦੇ ਇਤਿਹਾਸ ਅਤੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਜੀਵਨ ਵਿਚ ਹਰ ਕੰਮ ਪ੍ਰਤੀ ਸਕਾਰਾਤਮਿਕ ਸੋਚ ਅਪਣਾਉਣ ਦੀ ਅਪੀਲ ਕੀਤੀ। ਕੇਂਦਰ ਇੰਚਾਰਜ ਬੀ.ਕੇ ਪੁਸ਼ਪਲਤਾ ਨੇ ਦੇਵੀ ਲਕਸ਼ਮੀ ਅਤੇ ਦੇਵੀ ਸਰਸਵਤੀ ਦੇ ਰੂਪ ਵਿਚ ਸਜੀਆਂ ਕਲਾਕਾਰਾਂ ਪਾਇਲ ਅਤੇ ਮੁਸਕਾਨ ਦਾ ਪੂਜਣ ਕਰਦਿਆਂ ਆਰਤੀ ਕੀਤੀ। ਸਮਾਗਮ ਦੌਰਾਨ ਸਾਬਕਾ ਮੇਅਰ ਵਿਮਲ ਠੱਠਈ, ਲੇਖਕ ਪਰਿਸ਼ਦ ਦੇ ਪ੍ਰਧਾਨ ਰਾਜ ਸਦੋਸ਼, ਕੇਂਦਰ ਇੰਚਾਰਜ ਪੁਸ਼ਪਲਤਾ ਭੈਣ, ਉਪ ਇੰਚਾਰਜ ਦਰਸ਼ਨਾ ਭੈਣ, ਸੁਨੀਤਾ ਭੈਣ, ਸ਼ਾਲੂ ਭੈਣ, ਐਡਵੋਕੇਟ ਰਮੇਸ਼ ਸ਼ਰਮਾ, ਪਾਇਲ ਅਤੇ ਮੁਸਕਾਨ ਨੇ ਰਵਾਇਤੀ ਢੰਗ ਨਾਲ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਭਵਿਆ, ਸਾਇਰਾ, ਅਮਾਇਰਾ, ਧਾਨਵੀ, ਭੂਵਿਕਾ ਅਤੇ ਮਹਿਕ ਨੇ ਅਧਿਆਤਮਿਕ ਨਾਚਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੇ ਕੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਵਿਮਲ ਠੱਠਈ ਨੇ ਕਲਾਕਾਰਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਤਣਾਅ ਦਾ ਮੁੱਖ ਕਾਰਨ ਨਕਾਰਾਤਮਿਕ ਵਿਚਾਰ ਹਨ, ਜੋ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇਸ ਮੌਕੇ ਡਾ.ਸੰਜੇ ਗੁਪਤਾ, ਡਾ.ਰਿਤੂ ਗੁਪਤਾ ਅਤੇ ਡਾ.ਕੰਚਨ ਖੁਰਾਨਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।