ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਇਕ ਪੁਲਿਸ ਕਰਮਚਾਰੀ ਦੀ ਵਰਦੀ ਪਾੜਨ ਦੇ ਮਾਮਲੇ ਵਿਚ ਇਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਹਰਦੇਵ ਸਿੰਘ ਨੇ ਦੱਸਿਆ ਕਿ ਉਹ 112 ਹੈਲਪ ਲਾਇਨ ਦੀ ਕੰਪਲੇਂਟ ਨੰਬਰ 2170400 'ਤੇ ਤੁਰੰਤ ਕਾਰਵਾਈ ਕਰਦੇ ਹੋਈ ਮੌਕੇ 'ਤੇ ਪੁੱਜੇ | ਇਸ ਦੌਰਾਨ ਨਵਜੀਤ ਕੁਮਾਰ ਪੁੱਤਰ ਲਛਮਣ ਦਾਸ ਵਾਸੀ ਪਿੰਡ ਲਾਧੂਕਾ ਮਿਲਿਆ ਅਤੇ ਸ਼ਰਾਬ ਦੇ ਠੇਕੇ ਕੋਲ ਗੁਰਨਾਮ ਸਿੰਘ ਵਗ਼ੈਰਾ ਪਹਿਲਾ ਹੀ ਖੜੇ ਸਨ | ਜੋ ਪੁਲਿਸ ਦੀ ਗੱਡੀ ਵੇਖ ਕੇ ਮੌਕੇ ਤੋਂ ਦੌੜ ਗਏ | ਜਦਕਿ ਕਰਨ ਸਿੰਘ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ | ਜਿਸ ਕੋਲੋਂ ਕਾਪਾ ਬਰਾਮਦ ਹੋਇਆ | ਉਸ ਨੂੰ ਛਡਾਉਣ ਲਈ ਦੋਸ਼ੀਆਂ ਨੇ ਪੁਲਿਸ ਪਾਰਟੀ ਪਾਰਟੀ 'ਤੇ ਹਮਲਾ ਕਰਕੇ ਕਰਨ ਸਿੰਘ ਨੂੰ ਛਡਵਾ ਕੇ ਹਰਨੇਕ ਸਿੰਘ ਨਾਲ ਹੱਥੋਂ ਪਾਈ ਕੀਤੀ | ਜਿਸ ਵਿਚ ਹਰਨੇਕ ਸਿੰਘ ਦੀ ਵਰਦੀ ਪਾਟ ਗਈ ਅਤੇ ਡਿਊਟੀ ਕਰਨ ਵਿਚ ਵਿਘਨ ਪਾਇਆ ਗਿਆ | ਪੁਲਿਸ ਨੇ ਗੁਰਨਾਮ ਸਿੰਘ ਪੁੱਤਰ ਬਿਸ਼ਨ ਸਿੰਘ, ਸਤਨਾਮ ਸਿੰਘ ਪੁੱਤਰ ਬਿਸ਼ਨ ਸਿੰਘ, ਲਛਮਣ ਸਿੰਘ ਪੁੱਤਰ ਬਿਸ਼ਨ ਸਿੰਘ, ਬਲਵਿੰਦਰ ਸਿੰਘ ਪੁੱਤਰ ਲਛਮਣ ਸਿੰਘ, ਊਸ਼ਾ ਰਾਣੀ ਪਤਨੀ ਗੁਰਨਾਮ ਸਿੰਘ, ਕਰਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਝੰਗੜ ਭੈਣੀ, ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਨਵਾਂ ਸਲੇਮਸ਼ਾਹ, ਗੁਰਮੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਚਾਨਣ ਵਾਲਾ, ਗੋਬਿੰਦਾ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਜੱਟ ਵਾਲੀ ਅਤੇ 4/5 ਨਾ ਅਣਪਛਾਤੇ ਵਿਅਕਤੀਆਂ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ |