17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਹੋਈ ਸੂਬਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-06-2025
ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਇਕ ਮੀਟਿੰਗ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਮਲਟੀਪਰਪਜ਼ ਅਤੇ ਪੈਰਾਮੈਡੀਕਲ ਮੁਲਾਜ਼ਮ ਦੀਆਂ ਬਕਾਇਆ ਮੰਗਾਂ ਦੇ ਹੱਲ ਲਈ ਰੂਪ-ਰੇਖਾ ਉਲੀਕਣ ਸਮੇਤ ਸਾਰੇ ਜ਼ਿਲਿ੍ਹਆਂ ਵਿਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਆਗੂਆਂ ਨੇ ਆਪੋ ਆਪਣੀ ਰਾਏ ਰੱਖੀ | ਇਸ ਤੋਂ ਇਲਾਵਾ ਸਟੇਟ ਇਜਲਾਸ ਕਰਾਉਣ ਦੀ ਰੂਪ-ਰੇਖਾ ਸਮੇਤ ਸੂਬਾਈ ਕਮੇਟੀ ਵਿਚ ਖ਼ਾਲੀ ਅਹੁਦਿਆਂ ਨੂੰ ਸਰਵਸੰਮਤੀ ਨਾਲ ਭਰਿਆ ਗਿਆ | ਜਿਸ ਵਿਚ ਜਨਰਲ ਸਕੱਤਰ ਦੇ ਤੌਰ 'ਤੇ ਜੁਝਾਰੂ ਆਗੂ ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ, ਹਰਜੀਤ ਸਿੰਘ ਪੋਹਵਿੰਡ, ਨਰਿੰਦਰ ਸ਼ਰਮਾ ਫ਼ਿਰੋਜਪੁਰ, ਮੀਤ ਪ੍ਰਧਾਨ ਦੇ ਤੌਰ 'ਤੇ ਬਿਕਰਮ ਸਿੰਘ, ਸਿਕੰਦਰ ਸਿੰਘ, ਨਿਗਾਹੀ ਰਾਮ, ਪ੍ਰਚਾਰਕ ਸਕੱਤਰ ਬਲਜਿੰਦਰ ਸਿੰਘ ਬਰਨਾਲਾ, ਸਤਨਾਮ ਸਿੰਘ ਫ਼ਿਰੋਜਪੁਰ ਸਮੇਤ ਹੋਰ ਅਹੁਦੇਦਾਰਾਂ ਨੂੰ ਨਿਯੁਕਤ ਕੀਤਾ ਗਿਆ | ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਦੇ ਆਗੂਆਂ ਸਮੇਤ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਮਲਟੀਪਰਪਜ਼ ਯੂਨੀਅਨ (ਮੰਗਵਾਲ) ਦੇ ਜ਼ਿਲ੍ਹਾ ਉਪ ਪ੍ਰਧਾਨ ਪਰਮਜੀਤ ਸਿੰਘ ਜਲਾਲਾਬਾਦ, ਜ਼ਿਲ੍ਹਾ ਆਗੂ ਸਵਰਨ ਸਿੰਘ, ਜਤਿੰਦਰ ਸਾਮਾ ਬਲਾਕ ਖੂਈਖੇੜਾ ਦੇ ਪ੍ਰਧਾਨ ਕੰਵਲਦੀਪ ਕੰਬੋਜ ਅਤੇ ਜਰਨਲ ਸਕੱਤਰ ਪਵਨ ਕੁਮਾਰ, ਬਲਾਕ ਡੱਬਵਾਲਾ ਦੇ ਪ੍ਰਧਾਨ ਪਰਮਜੀਤ ਸਿੰਘ, ਉਪ ਪ੍ਰਧਾਨ ਸਤਵਿੰਦਰ ਸਿੰਘ, ਸੰਜੀਵ ਕੁਮਾਰ, ਬਲਾਕ ਜਲਾਲਾਬਾਦ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਵਿਜੈ ਕੁਮਾਰ ਤੇ ਜੰਡਵਾਲਾ ਤੋਂ ਪ੍ਰੇਮ ਸਿੰਘ ਸਮੇਤ ਜਲਾਲਾਬਾਦ ਤੋਂ ਰੇਡੀਉਗ੍ਰਾਫਰ ਕਾਮਰੇਡ ਅਮਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੇ ਮਾਮਲੇ 'ਚ 13 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਅਗਲੀ ਖ਼ਬਰ ਵੱਖ-ਵੱਖ ਥਾਈਾ ਚਿੱਟਾ ਲਗਾਉਂਦੇ 3 ਵਿਅਕਤੀ ਸਾਮਾਨ ਸਮੇਤ ਗਿ੍ਫ਼ਤਾਰ
Ad Position 24