17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵੱਖ-ਵੱਖ ਥਾਈਾ ਚਿੱਟਾ ਲਗਾਉਂਦੇ 3 ਵਿਅਕਤੀ ਸਾਮਾਨ ਸਮੇਤ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-06-2025
ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ, ਥਾਣਾ ਸਿਟੀ ਅਤੇ ਖੂਈਖੇੜਾ ਪੁਲਿਸ ਨੇ ਚਿੱਟੇ ਦਾ ਸੇਵਨ ਕਰਦਿਆਂ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਪਹਿਲੇ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਜਾਂਚ ਅਧਿਕਾਰੀ ਪਰਗਟ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਲਿੰਕ ਰੋਡ ਰਾਣਾ ਨੇੜੇ ਪੁੱਜੇ ਤਾਂ ਇਕ ਪੈਦਲ ਜਾ ਰਹਾ ਨੌਜਵਾਨ ਪੁਲਿਸ ਪਾਰਟੀ ਨੇ ਝਾੜੀਆਂ 'ਚ ਕੋਈ ਨਸ਼ਾ ਕਰਦਾ ਵੇਖਿਆ ਤਾਂ ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕੀਤਾ, ਜਿਸ ਦੀ ਤਲਾਸ਼ੀ ਕੀਤੀ ਤਾਂ ਉਸ ਕੋਲੋਂ ਇਕ ਲਾਈਟਰ ਅਤੇ ਇੱਕ ਪੰਨੀ ਬਰਾਮਦ ਹੋਈ | ਜਿਸ ਦੀ ਪਛਾਣ ਛਿੰਦਰ ਸਿੰਘ ਉਰਫ਼ ਬਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨੂਰਸ਼ਾਹ ਵਜੋਂ ਹੋਈ | ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਥਾਣਾ ਖੁਈਖੇੜਾ ਪੁਲਿਸ ਨੇ ਲਾਈਟਰ, ਪੰਨੀ ਤੇ ਸਰਿੰਜ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਤਫ਼ਤੀਸ਼ੀ ਅਫ਼ਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਗਸ਼ਤ ਦੌਰਾਨ ਘੱਲੂ ਨੇੜੇ ਪੁੱਜੀ ਤਾਂ ਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਆਜਮਵਾਲਾ ਨਸ਼ੇ ਦੀ ਹਾਲਤ 'ਚ ਜਾਪਦਾ ਸੀ | ਜਿਸ ਕੋਲੋਂ ਇਕ ਲਾਈਟਰ, ਇੱਕ ਜਲੀ ਹੋਈ ਪੰਨੀ, ਇੱਕ ਸਰਿੰਜ ਅਤੇ 10 ਰੁਪਏ ਅੱਧਾ ਸੜਿਆ ਭਾਰਤੀ ਕਰੰਸੀ ਨੋਟ ਬਰਾਮਦ ਕੀਤਾ | ਜਿਸ ਤੋਂ ਬਾਅਦ ਉਕਤ ਦੋਵਾਂ ਮਾਮਲਿਆਂ ਵਿਚ ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ | ਇਸੇ ਤਰ੍ਹਾਂ ਤੀਜੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਲਾਈਟਰ, ਪੰਨੀ ਤੇ ਸਰਿੰਜ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਾਣੀ ਵਾਲੀ ਡਿੱਗੀ ਜੰਡਵਾਲਾ ਖਰਤਾ ਰੋਡ ਅੰਨ੍ਹੀ ਦਿੱਲੀ ਫ਼ਾਜ਼ਿਲਕਾ ਪਾਣੀ ਵਾਲੀ ਡਿੱਗੀ ਦੇ ਕੋਲ ਖ਼ਾਲੀ ਜਗ੍ਹਾ ਵਿੱਚ ਪੁੱਜੀ ਤਾਂ ਝਾੜੀਆਂ ਦੇ ਓਹਲੇ ਇਕ ਨੌਜਵਾਨ ਬੈਠਿਆ ਦਿਖਾਈ ਦਿੱਤਾ | ਨੌਜਵਾਨ ਆਪਣੇ ਖੱਬੇ ਹੱਥ 'ਚ ਸਿਲਵਰ ਪੰਨੀ ਹੈਰੋਇਨ ਅਲੂਦ ਫੜੀ ਹੋਈ ਅਤੇ ਸੱਜੇ ਹੱਥ ਵਿਚ ਇਕ ਲਾਈਟਰ ਤੇ 10 ਰੁਪਏ ਕਰੰਸੀ ਨੋਟ ਦੀ ਪਾਈਪ ਬਣੀ ਹੋਈ ਫੜੀ ਬੈਠਾ ਦਿਖਾਈ ਦਿੱਤਾ | ਜੋ ਉਕਤ ਸਿਲਵਰ ਪੰਨੀ ਅਤੇ ਲਾਈਟਰ ਪਾਈਪ ਕਰੰਸੀ ਨੋਟ ਨਾਲ ਹੈਰੋਇਨ ਦਾ ਸੇਵਨ ਕਰ ਰਿਹਾ ਸੀ | ਜਿਸ ਨੰੂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ | ਜਿਸ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਹੋਈ ਸੂਬਾ ਪੱਧਰੀ ਮੀਟਿੰਗ ਅਗਲੀ ਖ਼ਬਰ ਸਿਟੀ ਵਾਕ ਮਾਲ ਦੀਆਂ 2 ਦੁਕਾਨਾਂ ਪੰਜਾਬ ਨੈਸ਼ਨਲ ਬੈਂਕ ਨੇ ਕੀਤੀਆਂ ਸੀਲ
Ad Position 24