17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਬਜ਼ੁਰਗ ਦੇ ਕਤਲ ਮਾਮਲੇ 'ਚ ਡੇਢ ਦਰਜਨ ਲੋਕਾਂ 'ਤੇ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 04-06-2025
ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਇਕ ਬਜ਼ੁਰਗ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ 18 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਐਸ.ਐਚ.ਓ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਜੀਤ ਕੁਮਾਰ ਪੁੱਤਰ ਲਛਮਣ ਦਾਸ ਪੁੱਤਰ ਕਾਲੂ ਰਾਮ ਵਾਸੀ ਪਿੰਡ ਲਾਧੂਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਰਜਿੰਦਰ ਸਿੰਘ ਉਰਫ਼ ਬੰਬੀ ਪੁੱਤਰ ਚਿਮਨ ਸਿੰਘ ਨਾਲ ਜ਼ਮੀਨ ਦਾ ਝਗੜਾ ਚਲਦਾ ਸੀ | ਬੀਤੇ ਦਿਨੀਂ 1-06-2025 ਨੂੰ ਉਸ ਦਾ ਪਿਤਾ ਲਛਮਣ ਦਾਸ ਰਾਤ ਕਰੀਬ 8: 40 ਵਜੇ ਆਪਣੇ ਪਿੰਡ ਦੇ ਬਾਹਰ ਬਣੇ ਗੁਰਦੁਆਰਾ ਸਾਹਿਬ ਨੇੜੇ ਪੁੱਜੇ ਤਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਾਫ਼ੀ ਲੋਕਾਂ ਦਾ ਇਕੱਠ ਹੋਇਆ ਸੀ | ਜਤਿਨ ਪੁੱਤਰ ਭਗਵਾਨ ਦਾਸ ਅਤੇ ਉਸ ਦੀ ਭਾਬੀ ਰਾਜ ਰਾਣੀ ਪਤਨੀ ਭਗਵਾਨ ਦਾਸ ਅਤੇ ਉਸ ਦੇ ਭਰਾ ਭਗਵਾਨ ਦਾਸ ਪੁੱਤਰ ਲੇਖ ਰਾਜ ਨਾਲ ਝਗੜਾ ਕਰ ਰਹੇ ਸਨ | ਰਜਿੰਦਰ ਸਿੰਘ ਉਰਫ਼ ਬੌਬੀ ਨੇ ਆਪਣੇ ਹੱਥਾਂ ਵਿਚ ਫੜੇ ਡਾਂਗਾਂ ਸੋਟਿਆਂ ਅਤੇ ਕਿਰਪਾਨਾਂ ਦਾ ਵਾਰ ਉਨ੍ਹਾਂ 'ਤੇ ਕੀਤਾ | ਰਜਿੰਦਰ ਸਿੰਘ ਉਰਫ਼ ਬੌਬੀ ਨੇ ਮੁਸੱਲਾ ਡਾਂਗ ਦਾ ਵਾਰ ਲਛਮਣ ਦਾਸ 'ਤੇ ਕੀਤਾ, ਜੋ ਉਸ ਦੇ ਸਿਰ 'ਤੇ ਵੱਜੀ, ਜਿਸ ਨਾਲ ਉਹ ਮੌਕੇ 'ਤੇ ਡਿਗ ਪਏ ਅਤੇ ਉਸ ਦੀ ਭਾਬੀ ਰਾਜ ਰਾਣੀ ਅਤੇ ਚਾਚੇ ਦੇ ਲੜਕੇ ਭਗਵਾਨ ਦਾਸ ਦੀ ਵੀ ਕੁੱਟਮਾਰ ਕੀਤੀ | ਉਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਫ਼ਾਜ਼ਿਲਕਾ ਪਹੁੰਚਾਇਆ | ਜਿੱਥੇ ਭਗਵਾਨ ਦਾਸ ਨੂੰ ਡਾਕਟਰਾਂ ਨੇ ਮਿ੍ਤਕ ਕਰਾਰ ਦਿੱਤਾ ਅਤੇ ਬਾਕੀ ਦਾ ਇਲਾਜ ਲਈ ਭਰਤੀ ਕੀਤਾ | ਪੁਲਿਸ ਨੇ ਰਾਜਿੰਦਰ ਸਿੰਘ ਉਰਫ਼ ਬੌਬੀ ਪੁੱਤਰ ਪੁੱਤਰ ਚਿਮਨ ਸਿੰਘ, ਚਿਮਨ ਸਿੰਘ ਪੁੱਤਰ ਅਰਜਨ ਸਿੰਘ, ਆਕਾਸ਼ਦੀਪ ਸਿੰਘ ਉਰਫ਼ ਕਾਸ਼ੀ, ਸਾਜਨ ਸਿੰਘ ਪੁੱਤਰਾਨ ਭਜਨ ਸਿੰਘ, ਬਚਨ ਸਿੰਘ ਪੁੱਤਰ ਹਰਨਾਮ ਸਿੰਘ, ਮਿੰਦੋ ਬਾਈ ਪਤਨੀ ਬਚਨ ਸਿੰਘ, ਸਾਜਨ ਸਿੰਘ ਪੁੱਤਰ ਬਚਨ ਸਿੰਘ, ਸੰਜੇ ਪੁੱਤਰ ਬਚਨ ਸਿੰਘ ਵਾਸੀ ਪਿੰਡ ਲਾਧੂਕਾ ਅਤੇ 8-10 ਅਣਪਛਾਤੇ ਵਿਅਕਤੀਆਂ 'ਤੇ ਧਾਰਾ ਦੇ ਅਧੀਨ ਪਰਚਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਮਿਊਾਸੀਪਲ ਐਸੋਸੀਏਸ਼ਨ ਨੇ ਮੰਗਾਂ ਨੂੰ ਲੈ ਕੇ ਨਹਿਰੂ ਪਾਰਕ 'ਚ ਕੀਤੀ ਮੀਟਿੰਗ ਅਗਲੀ ਖ਼ਬਰ ਜ਼ਖ਼ਮੀ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਆਏ ਨੌਜਵਾਨ ਦੀ ਕਾਰ ਚੋਰੀ
Ad Position 24