17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਰਿਟਾਇਰਡ ਮਿਊਾਸੀਪਲ ਐਸੋਸੀਏਸ਼ਨ ਨੇ ਮੰਗਾਂ ਨੂੰ ਲੈ ਕੇ ਨਹਿਰੂ ਪਾਰਕ 'ਚ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-06-2025
ਅਬੋਹਰ, 3 ਜੂਨ (ਤੇਜਿੰਦਰ ਸਿੰਘ ਖ਼ਾਲਸਾ/ਸੁਖਜੀਤ ਸਿੰਘ ਬਰਾੜ)- ਰਿਟਾਇਰਡ ਮਿਊਾਸੀਪਲ ਇੰਪਲਾਈਜ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਚ ਸਕੱਤਰ ਪ੍ਰਮੋਦ ਜੁਨੇਜਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਉਨ੍ਹਾਂ ਨੇ ਕਿਹਾ ਕਿ 5 ਮਈ ਨੂੰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਨੂੰ ਸੌਂਪਿਆ ਸੀ ਪਰ ਨਿਗਮ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਜਿਸ ਕਾਰਨ ਐਸੋਸੀਏਸ਼ਨ ਮੈਂਬਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਦ ਕਿ ਹੁਣ ਫਿਰ ਇਕ ਮੰਗ ਪੱਤਰ ਨਗਰ ਨਿਗਮ ਨੂੰ ਸੌਂਪਿਆ ਜਾ ਰਿਹਾ ਹੈ | ਜੇਕਰ 10 ਦਿਨਾਂ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਛੇਵੇਂ ਪੇ ਆਯੋਗ ਦੀ ਸਿਫ਼ਾਰਸ਼ ਅਨੁਸਾਰ ਇਕ ਜਨਵਰੀ 2016 ਤੋਂ ਵਧੇ ਗ੍ਰੇਡ ਦੇ ਬਕਾਏ ਤੁਰੰਤ ਦਿੱਤੇ ਜਾਣ, ਨਿਗਮ ਦੇ ਵਲੋਂ ਨਹਿਰੂ ਪਾਰਕ ਵਿਚ ਪੁਰਾਣੇ ਬਾਥਰੂਮ ਦੀ ਜਗ੍ਹਾ ਨੂੰ ਐਸੋਸੀਏਸ਼ਨ ਦਫ਼ਤਰ ਲਈ ਦਿੱਤੇ ਜਾਣ ਦੇ ਬਾਅਦ ਇਸ ਦੀ ਉਸਾਰੀ ਦਾ ਮਨਜ਼ੂਰੀ ਪੱਤਰ ਨਾ ਦਿੱਤਾ ਗਿਆ, ਜਿਸ ਨੂੰ ਤੁਰੰਤ ਜਾਰੀ ਕੀਤਾ ਜਾਵੇ | ਡੀ.ਸੀ ਫ਼ਾਜ਼ਿਲਕਾ ਦੇ ਹੁਕਮਾਂ ਅਨੁਸਾਰ ਸੇਵਾ ਮੁਕਤ ਕਰਮਚਾਰੀਆਂ ਦੀਆਂ ਫਾਈਲਾਂ, ਪ੍ਰਵਾਨਗੀਆਂ, ਅਦਾਇਗੀਆਂ ਅਤੇ ਚੈੱਕਾਂ ਤੇ ਨਿਗਮ ਇੰਜੀਨੀਅਰ ਰਾਜਿੰਦਰ ਗਰਗ ਦੇ ਹਸਤਾਖ਼ਰ ਕੀਤੇ ਜਾਣ ਤਾਂ ਕਿ ਕਰਮਚਾਰੀਆਂ ਨੂੰ ਸਮੇਂ ਅਨੁਸਾਰ ਲਾਭ ਮਿਲ ਸਕੇ | ਇਸ ਦੇ ਇਲਾਵਾ ਨਗਰ ਨਿਗਮ ਦਾ ਈ ਦਫ਼ਤਰ ਸਿਸਟਮ ਦਰੁਸਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਇਕ ਵਾਰ ਵੀ ਵੇਰਵੇ ਅਪਡੇਟ ਨਾ ਕਰਨ ਵਾਲਿਆਂ ਲਈ ਆਧਾਰ ਨੂੰ ਅਪਡੇਟ ਕਰਨਾ ਲਾਜ਼ਮੀ ਅਗਲੀ ਖ਼ਬਰ ਬਜ਼ੁਰਗ ਦੇ ਕਤਲ ਮਾਮਲੇ 'ਚ ਡੇਢ ਦਰਜਨ ਲੋਕਾਂ 'ਤੇ ਪਰਚਾ ਦਰਜ
Ad Position 24