ਅਬੋਹਰ, 4 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਸ੍ਰੀ ਸੱਤਿਆ ਸਾਈ ਸੇਵਾ ਸੰਮਤੀ ਅਬੋਹਰ ਵਲੋਂ ਪਿੰਡ ਸਰਦਾਰਪੁਰਾ ਵਿਖੇ ਸ੍ਰੀ ਸੱਤਿਆ ਸਾਈ ਮੋਬਾਈਲ ਅੱਖਾਂ ਦਾ ਕੈਂਪ ਲਗਾਇਆ ਗਿਆ | ਸਿਵਲ ਹਸਪਤਾਲ ਅਬੋਹਰ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ.ਲਵਲੀ ਕਾਂਸਲ ਨੇ ਸਰਦਾਰਪੁਰਾ ਵਿਖੇ ਕਈ ਮਰੀਜ਼ਾਂ ਦੀ ਜਾਂਚ ਕੀਤੀ, ਜਿਸ ਵਿਚ ਕੁੱਝ ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਅਤੇ ਕੁੱਝ ਮਰੀਜ਼ਾਂ ਨੂੰ ਆਪੇ੍ਰਸ਼ਨ ਯੋਗ ਪਾਇਆ ਗਿਆ ਜੋ ਕਿ ਸਰਕਾਰੀ ਹਸਪਤਾਲ ਵਿਖੇ ਕੀਤੇ ਜਾਣਗੇ | ਅੱਖਾਂ ਦੇ ਮਾਹਿਰ ਇੰਦਰਜੀਤ ਸਿੰਘ, ਮਨਦੀਪ ਸਿੰਘ ਅਤੇ ਅੰਕਿਤਾ ਨੇ ਸਾਰੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ.ਵੀ.ਪੀ ਸੇਠੀ ਨੇ ਦੱਸਿਆ ਕਿ ਪੰਜਾਬ ਦੇ ਕਈ ਸ਼ਹਿਰਾਂ ਵਿਚ ਲਗਾਏ ਗਏ ਕੈਂਪਾਂ ਵਿਚ ਇਸ ਮੋਬਾਈਲ ਕਲੀਨਿਕ ਵੈਨ ਵਿਚ ਹੁਣ ਤੱਕ 2762 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਵੀ ਇਹ ਕੈਂਪ ਲਗਾਏ ਜਾਣਗੇ | ਇਸ ਮੌਕੇ 'ਤੇ ਸ੍ਰੀ ਸਤਿਆ ਸਾਈ ਸੇਵਾ ਸੰਮਤੀ ਦੇ ਜ਼ਿਲ੍ਹਾ ਪ੍ਰਧਾਨ ਕਮਲੇਸ਼ ਡਾਵਰ, ਬਲਾਕ ਪ੍ਰਧਾਨ ਰਾਮ ਕੁਮਾਰ, ਸੇਵਾ ਦਲ ਦੇ ਮੁਖੀ ਵਰਿੰਦਰ ਮਹਿਤਾ ਅਤੇ ਪ੍ਰੋਜੈਕਟ ਇੰਚਾਰਜ ਡਾ.ਭੁਪਿੰਦਰ ਆਦਿ ਹਾਜ਼ਰ ਸਨ |