ਫ਼ਰੀਦਕੋਟ, 4 ਜੂਨ (ਜਸਵੰਤ ਸਿੰਘ)-ਸਥਾਨਕ ਮਾਊਾਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਦਾ ਪੰਜ ਰੋਜ਼ਾ ਮਨਾਲੀ ਤੇ ਰੋਹਤਾਂਗ ਵਿੱਦਿਅਕ ਫ਼ੇਰਾ ਲਗਾਇਆ ਗਿਆ | ਸਕੂਲ ਦੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਤੇ ਪਿ੍ੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਇਸ ਵਿਦਿਅਕ ਫ਼ੇਰੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ | ਇਸ ਯਾਤਰਾ ਦੀ ਅਗਵਾਈ ਗਗਨਦੀਪ ਸਿੰਘ, ਪਰਮਪ੍ਰਤਾਪ ਵਾਲੀਆ, ਮਨਦੀਪ ਕੁਮਾਰ, ਨੀਰਜ ਸ਼ਰਮਾ, ਸ਼ਰੂਤੀ ਜੈਨ ਤੇ ਆਸ਼ੂ ਮੋਂਗਾ ਨੇ ਕੀਤੀ | ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਮਨਾਲੀ, ਰੋਹਤਾਂਗ ਪਾਸ, ਅਟਲ ਸੁਰੰਗ ਆਦਿ ਵਰਗੇ ਮਸ਼ਹੂਰ ਸਥਾਨਾਂ ਦਾ ਦੌਰਾ ਕੀਤਾ | ਵਿਦਿਆਰਥੀਆਂ ਲਈ ਕਈ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਵਿਦਿਆਰਥੀਆਂ ਨੇ ਰਿਵਰਰਾਫ਼ਟਿੰਗ, ਰਿਵਰਕਰਾਸਿੰਗ, ਰੌਕਕਲਾਈਬਿੰਗ ਆਦਿ ਦਾ ਆਨੰਦ ਮਾਣਿਆ | ਵਿਦਿਆਰਥੀਆਂ ਨੇ ਬਰਫ਼ਬਾਰੀ ਦਾ ਆਨੰਦ ਵੀ ਮਾਣਿਆ | ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਤੇ ਪਿ੍ੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਯਾਤਰਾ ਤੋਂ ਵਾਪਸ ਆਉਣ 'ਤੇ ਬੱਚਿਆਂ ਦਾ ਭਰਪੂਰ ਸਵਾਗਤ ਕੀਤਾ |