‘ਖੇਡਾਂ ਵਤਨ ਪੰਜਾਬ ਦੀਆਂ’ ਦੇ ਗਤਕੇ ਮੁਕਾਬਲਿਆਂ ’ਚ ਨਿਸ਼ਾਨ ਅਕੈਡਮੀ ਸੂਬੇ ਭਰ ’ਚੋਂ ਅੱਵਲ
ਮਲੋਟ, 23 ਨਵੰਬਰ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਗਤਕੇ ਮੁਕਾਬਲਿਆਂ ’ਚ ਪੂਰੇ ਪੰਜਾਬ ਭਰ ’ਚੋਂ ਅੱਵਲ ਰਹਿ ਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਵਿਚ ਪੰਜਾਬ ਭਰ ਤੋਂ 22 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ।
ਮਲੋਟ, 23 ਨਵੰਬਰ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਗਤਕੇ ਮੁਕਾਬਲਿਆਂ ’ਚ ਪੂਰੇ ਪੰਜਾਬ ਭਰ ’ਚੋਂ ਅੱਵਲ ਰਹਿ ਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਵਿਚ ਪੰਜਾਬ ਭਰ ਤੋਂ 22 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਨਿਸ਼ਾਨ ਅਕੈਡਮੀ ਦੀਆਂ ਵੱਖ-ਵੱਖ ਉਮਰ ਗਰੁੱਪ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਅੰਡਰ-17 ਲੜਕੀਆਂ ਨੇ ਪਹਿਲਾ, ਅੰਡਰ-17 ਲੜਕਿਆਂ ਨੇ ਦੂਜਾ, ਅੰਡਰ-14 ਲੜਕੇ ਤੇ ਲੜਕੀਆਂ ਦੋਵਾਂ ਟੀਮਾਂ ਨੇ ਪਹਿਲਾ ਸਥਾਨ ਅਕੈਡਮੀ ਦੀ ਝੋਲੀ ਪਵਾਇਆ। ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਂਕਾਰ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਵੀਰਪਾਲ ਕੌਰ ਅਤੇ ਐਡਮਨਿਸਟ੍ਰੇਟਰ ਇੰਦਰਜੀਤ ਕੌਰ ਵਲੋਂ ਟੀਮ ਦੇ ਕੋਚ ਗੁਰਲਾਲ ਸਿੰਘ ਤੇ ਟੀਮ ਦੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਅਕੈਡਮੀ ਪਹੁੰਚਣ ’ਤੇ ਟੀਮ ਕੋਚ ਦਾ ਸਵਾਗਤ ਕੀਤਾ ਗਿਆ।