ਕੱਤਕ ਮਹਾਂਉਤਸਵ ਤਹਿਤ ਨਗਰ ਪ੍ਰਭਾਤ ਫੇਰੀ ਕੱਢੀ
ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕੱਤਕ ਮਹਾਂਉਤਸਵ ਤਹਿਤ ਸ੍ਰੀ ਰਾਮ ਭਵਨ ਮੰਦਰ ਕਮੇਟੀ ਵਲੋਂ ਮਹਾਂਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਗਿਰੀ ਦੀ ਅਗਵਾਈ ਹੇਠ ਨਗਰ ਪ੍ਰਭਾਤ ਫੇਰੀ ਕੱਢੀ ਗਈ। ਇਸ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਸ੍ਰੀ ਹਰਿ ਅਤੇ ਸ੍ਰੀ ਰਾਮ ਨਾਮ ਦਾ ਸੰਕੀਰਤਨ ਕੀਤਾ।
ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕੱਤਕ ਮਹਾਂਉਤਸਵ ਤਹਿਤ ਸ੍ਰੀ ਰਾਮ ਭਵਨ ਮੰਦਰ ਕਮੇਟੀ ਵਲੋਂ ਮਹਾਂਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਗਿਰੀ ਦੀ ਅਗਵਾਈ ਹੇਠ ਨਗਰ ਪ੍ਰਭਾਤ ਫੇਰੀ ਕੱਢੀ ਗਈ। ਇਸ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਸ੍ਰੀ ਹਰਿ ਅਤੇ ਸ੍ਰੀ ਰਾਮ ਨਾਮ ਦਾ ਸੰਕੀਰਤਨ ਕੀਤਾ। ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵਲੋਂ ਸਵਾਮੀ ਦਾ ਫੁੱਲਾਂ ਦੀ ਵਰਖਾ, ਤਿਲਕ ਤੇ ਪੂਜਨ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਪ੍ਰਭਾਤ ਫੇਰੀ ਦੌਰਾਨ ਸਤਿਗੁਰੂ ਦੇਵ ਦੇ ਜੈਕਾਰੇ ਗੂੰਜਦੇ ਰਹੇ। ਇਹ ਪ੍ਰਭਾਤ ਫੇਰੀ ਵੱਖ-ਵੱਖ ਗਲੀਆਂ ਅਤੇ ਮੰਦਰਾਂ ਵਿਚੋਂ ਹੁੰਦੀ ਹੋਈ ਵਾਪਸ ਸ੍ਰੀ ਰਾਮ ਭਵਨ ਵਿਖੇ ਪਹੁੰਚ ਕੇ ਸੰਪੰਨ ਹੋਈ। ਇਸ ਉਪਰੰਤ ਸ੍ਰੀ ਰਾਮ ਭਵਨ ਵਿਖੇ ਸਵਾਮੀ ਜੀ ਵਲੋਂ ਸ਼ਰਧਾਲੂਆਂ ਨੂੰ ਕਥਾ ਸਰਵਣ ਕਰਵਾਈ ਗਈ।