23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਗਿੱਦੜਬਾਹਾ ਦੀਆਂ ਮੰਡੀਆਂ ’ਚ ਝੋਨੇ ਦੇ ਲੱਗੇ ਅੰਬਾਰ 2 ਲੱਖ ਬੋਰੀਆਂ ਦਾ ਅਜੇ ਨਹੀਂ ਲੱਗਿਆ ਭਾਅ

ਗਿੱਦੜਬਾਹਾ, 23 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਹਲਕੇ ਦੀਆਂ ਅਨਾਜ ਮੰਡੀਆਂ ਵਿਚ ਅਜੇ ਵੀ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਜਿਸ ਦਾ ਅਜੇ ਤੱਕ ਭਾਅ ਨਹੀਂ ਲੱਗ ਸਕਿਆ। 2 ਲੱਖ ਦੇ ਲਗਪਗ ਝੋਨੇ ਦੇ ਗੱਟੇ ਅਜੇ ਦੀ ਗਿੱਦੜਬਾਹਾ ਸਮੇਤ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿਚ ਪਏ ਹਨ ਅਤੇ ਵੀ ਝੋਨੇ ਦਾ ਭਾਅ ਨਾ ਲੱਗਣ ਕਰਕੇ ਕਿਸਾਨ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ।

Ad Position 21
No active advertisement
ਪਿੰਡ ਸਾਹਿਬ ਚੰਦ ਦੀ ਅਨਾਜ ਮੰਡੀ ਵਿਚ ਪਿਆ ਝੋਨਾ। ਤਸਵੀਰ: ਸ਼ਿਵਰਾਜ ਸਿੰਘ ਬਰਾੜ 24-11-2026
ਗਿੱਦੜਬਾਹਾ, 23 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਹਲਕੇ ਦੀਆਂ ਅਨਾਜ ਮੰਡੀਆਂ ਵਿਚ ਅਜੇ ਵੀ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਜਿਸ ਦਾ ਅਜੇ ਤੱਕ ਭਾਅ ਨਹੀਂ ਲੱਗ ਸਕਿਆ। 2 ਲੱਖ ਦੇ ਲਗਪਗ ਝੋਨੇ ਦੇ ਗੱਟੇ ਅਜੇ ਦੀ ਗਿੱਦੜਬਾਹਾ ਸਮੇਤ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿਚ ਪਏ ਹਨ ਅਤੇ ਵੀ ਝੋਨੇ ਦਾ ਭਾਅ ਨਾ ਲੱਗਣ ਕਰਕੇ ਕਿਸਾਨ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰੰਗਲਾ ਪੰਜਾਬ ਬਣਾਉਣ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਰੋਲ ਦਿੱਤਾ ਹੈ। ਝੋਨੇ ਦੀ ਫ਼ਸਲ ਲੈ ਕੇ ਕਿਸਾਨ 20-20 ਦਿਨਾਂ ਤੋਂ ਝੋਨਾ ਵਿਕਣ ਦੀ ਉਡੀਕ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਝੋਨੇ ਦੀ ਖ਼ਰੀਦ ਦਾ ਕੋਟਾ ਪੂਰਾ ਹੋਣ ’ਤੇ ਹਲਕੇ ਦੀਆਂ ਮੰਡੀਆਂ ਵਿਚ ਅਜੇ ਵੀ ਕਿਸਾਨ ਝੋਨਾ ਲੈ ਕੇ ਬੈਠਾ ਹੈ। ਕਿਸਾਨ ਜਥੇਬੰਦੀਆਂ ਵਲੋਂ ਵੀ ਮਾਮਲਾ ਕਈ ਦਿਨਾਂ ਤੋਂ ਸਮੇਂ-ਸਮੇਂ ’ਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾ ਰਿਹਾ ਹੈ। ਅਧਿਕਾਰੀਆਂ ਵਲੋਂ ਕਿਸਾਨਾਂ ਦੇ ਰਹਿੰਦੇ ਝੋਨੇ ਦੀ ਖ਼ਰੀਦ ਸੰਬੰਧੀ ਉਚ ਅਧਿਕਾਰੀਆਂ ਨੂੰ ਆਪਣੀਆਂ ਰਿਪੋਰਟਾਂ ਭੇਜੀਆਂ ਜਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸੰਬੰਧੀ ਹਰੀ ਝੰਡੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਨੇਤਾ ਮਾਨ ਅਤੇ ਜ਼ਿਲ੍ਹਾ ਆਗੂ ਨਾਨਕ ਸਿੰਘ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਨਾਅਰੇ ਲਗਾਏ ਜਾਂਦੇ ਰਹੇ ਹਨ, ਪ੍ਰੰਤੂ ਜ਼ਮੀਨੀ ਹਕੀਕਤ ਇਹ ਹੈ ਕਿ ਅੱਜ ਕਿਸਾਨ ਆਪਣੀ ਫ਼ਸਲ ਨੂੰ ਵੇਚਣ ਲਈ ਖ਼ੱਜਲ-ਖ਼ੁਆਰ ਹੋ ਰਿਹਾ ਹੈ ਅਤੇ ਵਪਾਰੀਆਂ ਦੀ ਅੰਨ੍ਹੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਜਿਸ ਦੀ ਪੰਜਾਬ ਭਰ ਵਿਚ ਚਰਚਾ ਹੋਣ ਦੇ ਬਾਵਜੂਦ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੰਡੀਆਂ ਵਿਚ ਕਿਸਾਨ ਦੀ ਸਾਰ ਲੈਣ ਲਈ ਨਹੀਂ ਪਹੁੰਚ ਰਿਹਾ। ਤਾਜ਼ਾ ਸਥਿਤੀ ਇਹ ਹੈ ਕਿ ਹੁਣ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਦਾ ਕੋਟਾ ਪੂਰੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੇ ਕਿਸਾਨ ਨੂੰ ਹੋਰ ਵੀ ਹਨੇਰੇ ਵਿਚ ਧੱਕ ਦਿੱਤਾ ਹੈ। ਕਿਸਾਨ ਦਾ ਕਾਰੋਬਾਰ ਹੀ ਉਸ ਦੀ ਫ਼ਸਲ ਹੈ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸਾਨ ਦੀ ਫ਼ਸਲ ਨੂੰ ਖ਼ਰੀਦੇ, ਪ੍ਰੰਤੂ ਮੰਡੀਆਂ ਵਿਚ ਕਿਸਾਨ ਝੋਨੇ ਦੀ ਫ਼ਸਲ ਲੈ ਕੇ ਇਸ ਲਈ ਪ੍ਰੇਸ਼ਾਨ ਹੈ ਕਿ ਹੁਣ ਉਸ ਦੀ ਫ਼ਸਲ ਦਾ ਕੀ ਬਣੇਗਾ। ਕਿਸਾਨ ਆਗੂਆਂ ਨੈ ਕਿਹਾ ਕਿ ਜੇਕਰ ਦੋ ਕੁ ਦਿਨਾਂ ਵਿਚ ਸਰਕਾਰ ਵਲੋਂ ਕਿਸਾਨਾਂ ਦਾ ਝੋਨਾ ਨਾ ਖ਼ਰੀਦਿਅ, ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਕਿਸਾਨ ਜਸਵੰਤ ਸਿੰਘ ਕੋਠੇ ਜਕੜਿਆ ਵਾਲੇ, ਜਸਕਰਨ ਸਿੰਘ ਚੋਟੀਆਂ, ਬਲਕਰਨ ਸਿੰਘ ਚੋਟੀਆਂ, ਨਛੱਤਰ ਸਿੰਘ ਚੋਟੀਆਂ ਆਦਿ ਕਿਸਾਨਾਂ ਦਾ ਕਹਿਣਾ ਸੀ ਕਿ ਉਹ 15 ਤੋਂ 20 ਦਿਨਾਂ ਤੋਂ ਆਪਣਾ ਝੋਨਾ ਲੈ ਕੇ ਬੈਠੇ ਹਨ ਅਤੇ ਸੁੱਕੇ ਝੋਨੇ ਨੂੰ ਕੋਈ ਖ਼ਰੀਦਣ ਲਈ ਨਹੀਂ ਆ ਰਿਹਾ। ਮਾਰਕਿਟ ਕਮੇਟੀ ਦੇ ਸਕੱਤਰ ਅਨਿੱਲ ਖੁੰਗਰ ਨੇ ਫ਼ੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿੱਦੜਬਾਹਾ ਅਨਾਜ ਮੰਡੀ ਸਮੇਤ ਹਲਕੇ ਦੇ 15 ਕੁ ਹੋਰ ਖ਼ਰੀਦ ਕੇਂਦਰਾਂ ’ਤੇ 2 ਲੱਖ ਦੇ ਲਗਪਗ ਬੋਰੀਆਂ ਝੋਨੇ ਦੀਆਂ ਖ਼ਰੀਦ ਕਰਨ ਤੋਂ ਰਹਿੰਦੀਆਂ ਹਨ। ਉਨ੍ਹਾਂ ਵਲੋਂ ਆਪਣੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਅਤੇ ਰਹਿੰਦੇ ਝੋਨੇ ਦੀ ਖ਼ਰੀਦ ਕਰਨ ਲਈ ਸਰਕਾਰ ਵਲੋਂ ਜਲਦੀ ਐਲਾਨ ਹੋਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੇਰਾਂਵਾਲੀ ਵਿਖੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਉਮੀਦਵਾਰ ਰਣਧੀਰ ਸਿੰਘ ਧੀਰਾ ਖੁੱਡੀਆਂ ਵਲੋਂ ਸਵਾਗਤ ਅਗਲੀ ਖ਼ਬਰ ਸਰਸਵਤੀ ਜੀਨੀਅਸ ਸਕੂਲ ’ਚ ਪ੍ਰਕਾਸ਼ ਪੁਰਬ ਮਨਾਇਆ
Ad Position 24