‘ਖੇਡਾਂ ਵਤਨ ਪੰਜਾਬ ਦੀਆਂ’ ’ਚ ਧੂਲਕੋਟ ਦੇ ਗਤਕਾ ਖਿਡਾਰੀਆਂ ਨੇ ਜਿੱਤੇ 4 ਤਗ਼ਮੇ
ਦੋਦਾ, 23 ਨਵੰਬਰ (ਰਵੀਪਾਲ)-‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਫ਼ਤਿਹਗੜ੍ਹ ਸਾਹਿਬ ਦੇ ਹੰਸਾਲੀ ਵਿਖੇ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ’ਚ ਸਦਾ ਅੰਗ ਸੰਗੇ ਗਤਕਾ ਅਖਾੜਾ ਧੂਲਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਤਗ਼ਮੇ ਜਿੱਤ ਕੇ ਆਪਣੇ ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਹ ਪ੍ਰਾਪਤੀ ਉਸਤਾਦ ਮੰਗਲ ਸਿੰਘ ਦੀ ਅਗਵਾਈ ਤੇ ਮਿਹਨਤ ਸਦਕਾ ਸੰਭਵ ਹੋਈ।
ਦੋਦਾ, 23 ਨਵੰਬਰ (ਰਵੀਪਾਲ)-‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਫ਼ਤਿਹਗੜ੍ਹ ਸਾਹਿਬ ਦੇ ਹੰਸਾਲੀ ਵਿਖੇ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ’ਚ ਸਦਾ ਅੰਗ ਸੰਗੇ ਗਤਕਾ ਅਖਾੜਾ ਧੂਲਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਤਗ਼ਮੇ ਜਿੱਤ ਕੇ ਆਪਣੇ ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਹ ਪ੍ਰਾਪਤੀ ਉਸਤਾਦ ਮੰਗਲ ਸਿੰਘ ਦੀ ਅਗਵਾਈ ਤੇ ਮਿਹਨਤ ਸਦਕਾ ਸੰਭਵ ਹੋਈ। ਮੁਕਾਬਲਿਆਂ ਦੌਰਾਨ ਮਨਜੋਤ ਸਿੰਘ ਨੇ ਅੰਡਰ-14 ਟੀਮ ਪ੍ਰਦਰਸ਼ਨ ਵਿਚ ਸੋਨੇ ਦਾ ਤਗ਼ਮਾ, ਮਨਜੋਤ ਕੌਰ ਨੇ ਅੰਡਰ-14 ਟੀਮ ਪ੍ਰਦਰਸ਼ਨ ’ਚ ਚਾਂਦੀ ਦਾ ਤਗ਼ਮਾ ਅਤੇ ਜਸ਼ਨਜੋਤ ਕੌਰ ਤੇ ਸਤਵੀਰ ਕੌਰ ਨੇ ਅੰਡਰ-21 ਸਿੰਗਲ ਸੋਟੀ ਫਾਈਟ ’ਚ ਕਾਂਸੀ ਦੇ ਤਗ਼ਮੇ ਜਿੱਤੇ। ਪਿੰਡ ਧੂਲਕੋਟ ਪਹੁੰਚਣ ’ਤੇ ਜੇਤੂ ਖਿਡਾਰੀਆਂ ਦਾ ਐਸ. ਗੁਰਜੀਤ ਸਿੰਘ ਗਾਹਲਾ ਮੈਨੇਜਿੰਗ ਡਾਇਰੈਕਟਰ ਸੱਚਖੰਡ ਸਕੂਲ ਭਲਾਈਆਣਾ, ਯਾਦਵਿੰਦਰ ਸਿੰਘ ਗਾਹਲਾ ਪੰਜਾਬ ਸਿਲੈਕਟ ਰੈਸਲਰ ਭਲਾਈਆਣਾ, ਡਾ. ਸਿਕੰਦਰ ਸਿੰਘ ਗਾਹਲਾ, ਸਾਬਕਾ ਮੈਂਬਰ ਬਲਦੇਵ ਸਿੰਘ, ਗੁਰਮੇਲ ਸਿੰਘ ਅਤੇ ਬਲਦੇਵ ਸਿੰਘ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਕੇ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੱਸਿਆ ਗਿਆ ਕਿ ਨਿਰੋਲ ਸੇਵਾ ਸੰਸਥਾ ਦੇ ਪ੍ਰਧਾਨ ਡਾ. ਜਗਦੀਪ ਸਿੰਘ ਕਾਲਾ ਸੋਢੀ ਵਲੋਂ ਇਹ ਗਤਕਾ ਅਖਾੜਾ ਚਲਾਇਆ ਜਾ ਰਿਹਾ ਹੈ। ਉਹ ਅਖਾੜੇ ਦੀ ਤਰੱਕੀ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਅਹਿਮ ਯੋਗਦਾਨ ਪਾ ਰਹੇ ਹਨ।