24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਖ਼ੂਨਦਾਨ ਕੈਂਪ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ

Ad Position 21
No active advertisement
ਅਜੀਤ ਡੈਸਕ 05-06-2025
ਮੰਡੀ ਲਾਧੂਕਾ, 4 ਜੂਨ (ਰਾਕੇਸ਼ ਛਾਬੜਾ)-ਨੌਜਵਾਨਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਮੰਡੀ ਦੇ ਸਮਾਜ ਸੇਵੀ ਰਵਿੰਦਰ ਜੁਲਾਹਾ ਪੰਮਾ, ਕ੍ਰਿਸ਼ਨ ਵਧਾਵਨ ਨੀਟਾ ਅਤੇ ਸੰਦੀਪ ਅਸੀਜਾ ਸੈਂਡੀ ਵਲੋਂ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ 15 ਜੂਨ ਨੂੰ ਫ਼ਾਜ਼ਿਲਕਾ ਦੇ ਸ਼ਾਹ ਪੈਲੇਸ 'ਚ ਮਹਾਂ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਵੱਧ ਤੋਂ ਵੱਧ ਨੌਜਵਾਨ ਇਸ ਮਹਾਂ ਖ਼ੂਨਦਾਨ ਕੈਂਪ ਵਿਚ ਹਿੱਸਾ ਲੈ ਕੇ ਖ਼ੂਨਦਾਨ ਕਰਨ | ਉਨ੍ਹਾਂ ਨੇ ਕਿਹਾ ਹੈ ਦੇਸ਼ ਨੂੰ ਖ਼ੂਨ ਦੀ ਲੋੜ ਪੂਰੀ ਕਰਨ ਲਈ ਖ਼ੂਨਦਾਨ ਕੈਂਪ ਲਗਾਏ ਜਾਣ ਦੀ ਲੋੜ ਹੈ | ਉਨ੍ਹਾਂ ਨੇ ਮੰਡੀ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਚ ਬੈਨਰ ਰੈਲੀ ਕੱਢ ਕੇ 15 ਜੂਨ ਦੇ ਮਹਾਂ ਖ਼ੂਨਦਾਨ ਕੈਂਪ ਵਿਚ ਹਿੱਸ ਲੈਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਵਿਨੋਦ ਵਾਟਸ, ਵੈਦ ਪ੍ਰਕਾਸ਼ ਨਰੂਲਾ, ਮਦਨ ਲਾਲ ਡੋਡਾ, ਗਗਨ ਇਟਕਾਨ ਰਿੰਕੂ, ਮਿੱਠੂ ਛਾਬੜਾ, ਸੁਧੀਰ ਅਸੀਜਾ, ਓਮ ਪ੍ਰਕਾਸ਼ ਚਾਵਲਾ ਕਾਲੀ, ਸੌਰਵ ਜੁਨੇਜਾ, ਪਰਮਜੀਤ ਸਿੰਘ ਦੂਆ ਸੋਨੂੰ, ਸਚਿਨ ਨਰੂਲਾ, ਡਾ ਕਾਲਾ ਕੰਬੋਜ, ਰਮਨ ਨਰੂਲਾ, ਬੱਬਲੂ ਠਠਈ, ਅਭਿ ਨਰੂਲਾ, ਮੋਹਿਤ ਡੋਡਾ, ਸੰਦੀਪ ਭਈਆ, ਪ੍ਰਦੀਪ ਗੁਗਲਾਨੀ ਅਤੇ ਗੌਰਵ ਵਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨਰਲ ਵਰਗ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਕਰੇ ਸਰਕਾਰ ਅਗਲੀ ਖ਼ਬਰ ਏ.ਐੱਸ.ਆਈ. ਜਗਜੀਤ ਸਿੰਘ ਬਣੇ ਸਬ ਇੰਸਪੈਕਟਰ
Ad Position 24