24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਾਬੂਆਣਾ ਪਿੰਡ ਦੀ ਪੰਚਾਇਤ ਵਲੋਂ ਸਿਹਤ ਕੇਂਦਰ ਨੂੰ ਇਨਵਰਟਰ ਭੇਟ

Ad Position 21
No active advertisement
ਅਜੀਤ ਡੈਸਕ 05-06-2025
ਫ਼ਾਜ਼ਿਲਕਾ, 4 ਜੂਨ (ਅਮਰਜੀਤ ਸ਼ਰਮਾ)-ਪਿੰਡ ਸਾਬੂਆਣਾ ਦੀ ਗਰਾਮ ਪੰਚਾਇਤ ਨੇ ਸਥਾਨਕ ਆਯੁਸ਼ਮਾਨ ਅਰੋਗਿਆ ਕੇਂਦਰ ਨੂੰ ਇਕ ਇਨਵਰਟਰ ਭੇਟ ਕੀਤਾ | ਇਸ ਮੌਕੇ ਪੰਚਾਇਤ ਮੁਖੀ ਸਰਪੰਚ ਸੰਜੇ ਕੁਮਾਰ, ਪੰਚ ਕਿਸ਼ੋਰ ਕੁਮਾਰ, ਇੰਦਰਾਜ ਕੁਮਾਰ, ਸੰਦੀਪ ਸਿੰਘ, ਦਾਰਾ ਰਾਮ, ਬਹਿਲਾ ਰਾਮ, ਸੀ.ਐਚ.ਓ ਗੁਰਪ੍ਰੀਤ ਕੰਬੋਜ, ਸਿਹਤ ਕਰਮਚਾਰੀ ਮੁਕੇਸ਼ ਕੁਮਾਰ, ਏ.ਐਨ.ਐਮ ਪਰਮਜੀਤ ਕੌਰ ਅਤੇ ਆਸ਼ਾ ਵਰਕਰ ਰਾਣੀ ਦੇਵੀ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ | ਸਰਪੰਚ ਸੰਜੇ ਕੁਮਾਰ ਨੇ ਕਿਹਾ ਕਿ ਇਨਵਰਟਰ ਦਾ ਇਹ ਤੋਹਫ਼ਾ ਬਿਜਲੀ ਕੱਟਾਂ ਦੌਰਾਨ ਸਿਹਤ ਕੇਂਦਰ ਵਿਚ ਜ਼ਰੂਰੀ ਡਾਕਟਰੀ ਸੇਵਾਵਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗਾ | ਖ਼ਾਸ ਕਰਕੇ ਗਰਮੀਆਂ ਦੇ ਮੌਸਮ ਦੌਰਾਨ, ਜਦੋਂ ਬਿਜਲੀ ਸਪਲਾਈ ਠੱਪ ਰਹਿੰਦੀ ਹੈ ਤਾਂ ਇਹ ਇਨਵਰਟਰ ਟੀਕਾਕਰਨ ਕਮਰੇ ਅਤੇ ਦਵਾਈਆਂ ਦੀ ਸੁਰੱਖਿਅਤ ਸਟੋਰੇਜ ਲਈ ਮਹੱਤਵਪੂਰਨ ਸਾਬਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਖੁੜੰਜ ਸਰਕਲ ਦੇ ਕਾਨੂੰਗੋ ਦੀ ਖ਼ਾਲੀ ਹੋਈ ਪੋਸਟ 'ਤੇ ਕਾਨੂੰਗੋ ਲਾਇਆ ਜਾਵੇ-ਕਾਮਰੇਡ ਨੱਥਾ ਸਿੰਘ ਅਗਲੀ ਖ਼ਬਰ ਮੁਰਾਦਵਾਲਾ ਦਲ ਸਿੰਘ ਵਿਖੇ ਮਨਰੇਗਾ ਕਾਮਿਆਂ ਨੂੰ ਮਲੇਰੀਆ ਬੁਖ਼ਾਰ ਤੋਂ ਬਚਾਅ ਬਾਰੇ ਜਾਗਰੂਕ ਕੀਤਾ
Ad Position 24