24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਵਿਖੇ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 05-06-2025
ਅਬੋਹਰ, 4 ਜੂਨ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਵਿਖੇ ਅਧਿਆਪਕਾਂ ਲਈ ਦੋ ਦਿਨਾਂ ਇਨ-ਸਰਵਿਸ ਸਿਖਲਾਈ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਦੇ ਹੁਨਰ ਵਿਕਾਸ, ਨੈਤਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਨਵੇਂ ਰਾਸ਼ਟਰੀ ਪਾਠਕ੍ਰਮ ਦੇ ਅਨੁਸਾਰ ਸਿੱਖਿਆ ਦੇ ਤਰੀਕਿਆਂ ਨੂੰ ਉਜਾਗਰ ਕਰਨਾ ਸੀ | ਵਰਕਸ਼ਾਪ ਦਾ ਉਦਘਾਟਨ ਸਕੂਲ ਦੇ ਅਹਾਤੇ ਵਿਚ ਕੀਤਾ ਗਿਆ | ਵਰਕਸ਼ਾਪ ਦੇ ਪਹਿਲੇ ਦਿਨ ਸ਼੍ਰੀਮਤੀ ਰਾਧਿਕਾ ਗੁਪਤਾ (ਸਿੱਖਿਆ ਸਲਾਹਕਾਰ ਅਤੇ ਸੀਨੀਅਰ ਵਿੰਗ ਹੈੱਡ, ਸੇਂਟ ਕਬੀਰ ਪਬਲਿਕ ਸਕੂਲ, ਚੰਡੀਗੜ੍ਹ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਇਹ ਸੈਸ਼ਨ ਆਕਸਫੋਰਡ ਯੂਨੀਵਰਸਿਟੀ ਪੈੱ੍ਰਸ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਸ਼੍ਰੀਮਤੀ ਗੁਪਤਾ ਨੇ ਨੈਤਿਕਤਾ ਅਤੇ ਇਮਾਨਦਾਰੀ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਿੱਖਿਆ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਇਮਾਨਦਾਰੀ ਦੀ ਭੂਮਿਕਾ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨੈਤਿਕਤਾ ਅਤੇ ਚਰਿੱਤਰ ਨਿਰਮਾਣ ਕਿਵੇਂ ਜ਼ਰੂਰੀ ਹੈ | ਦੂਜੇ ਦਿਨ ਦਾ ਸੈਸ਼ਨ ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਪਾਠਕ੍ਰਮ ਢਾਂਚਾ ਸਕੂਲ ਸਿੱਖਿਆ 2023 ਵਿਸ਼ੇ 'ਤੇ ਕੇਂਦਰਿਤ ਸੀ, ਜਿਸ ਵਿਚ ਸ਼ੇਖਰ ਸੈਣੀ (ਭੌਤਿਕ ਵਿਗਿਆਨ ਅਧਿਆਪਕ ਡੀ.ਪੀ.ਐੱਸ. ਸਕੂਲ ਬਠਿੰਡਾ ਨੇ ਭਾਸ਼ਣ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਅੰਗਰੇਜ਼ ਸਿੰਘ ਮਨਸੂਰਦੇਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਦੀ ਮੁਢਲੀ ਮੈਂਬਰਸ਼ਿਪ ਖ਼ਾਰਜ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਮੀਟਿੰਗ
Ad Position 24