ਫ਼ਾਜ਼ਿਲਕਾ, 4 ਜੂਨ (ਦਵਿੰਦਰ ਪਾਲ ਸਿੰਘ)-ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿਵੇਕਾਨੰਦ ਪਾਰਕ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਮਾਸਟਰ ਕੇਡਰ ਯੂਨੀਅਨ, ਬੀ.ਐਡ ਫ਼ਰੰਟ ਯੂਨੀਅਨ, ਈ. ਟੀ. ਟੀ. ਅਧਿਆਪਕ ਯੂਨੀਅਨ, ਈ.ਟੀ.ਟੀ. ਟੀਚਰ ਯੂਨੀਅਨ, ਐਲੀਮੈਂਟਰੀ ਟੀਚਰਜ਼ ਯੂਨੀਅਨ, 3704 ਅਧਿਆਪਕ ਯੂਨੀਅਨ, ਜੀ.ਟੀ.ਯੂ ਅਧਿਆਪਕ ਜਥੇਬੰਦੀ, ਈ.ਟੀ.ਟੀ ਟੈਟ ਪਾਸ ਯੂਨੀਅਨ, 6505 ਅਧਿਆਪਕ ਯੂਨੀਅਨ, ਜੀਟੀਯੂ ਵਿਗਿਆਨਿਕ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ ਸਮੂਹ ਅਧਿਆਪਕ ਆਗੂਆਂ ਵਲੋਂ ਇਸ ਏਕੇ ਵਾਲੇ ਸੰਘਰਸ਼ ਵਿਚ ਵੱਧ ਚੜ ਕੇ ਸਰਕਾਰ ਵਿਰੁੱਧ ਹੀ ਹਿੱਸਾ ਲੈਣ ਦੇ ਉੱਤੇ ਸਹਿਮਤੀ ਜਤਾਈ ਗਈ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਏਕੇ ਨਾਲ ਲੜਨ ਲਈ ਪ੍ਰਾਣ ਲਿਆ ਗਿਆ | ਆਗੂਆਂ ਵਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਹੁਣ ਲਾਰਿਆਂ ਨਾਲ ਨਹੀਂ ਸਰਨਾ ਜੇ ਮੁਲਾਜ਼ਮ ਤੁਹਾਡੀ ਸਰਕਾਰ ਲਿਆ ਸਕਦੇ ਹਨ ਤਾਂ ਤੁਹਾਡੀ ਸਰਕਾਰ ਦਾ ਅੰਤ ਵੀ ਮੁਲਾਜ਼ਮ ਹੀ ਕਰਨਗੇ | ਜੀ.ਪੀ.ਐੱਫ ਖਾਤੇ ਖੋਲ੍ਹਣ ਦੇ ਲਈ ਚਿਤਾਵਨੀ ਦਿੱਤੀ ਜੇ ਸਰਕਾਰ ਨੇ ਕੀਤਾ ਵਾਅਦਾ ਪੂਰਾ ਨਾ ਕੀਤਾ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਲੁਧਿਆਣਾ ਜ਼ਿਮਨੀ ਚੋਣਾਂ ਵਿਚ ਅਤੇ ਆਉਣ ਵਾਲੀਆਂ 27 ਦੀਆਂ ਚੋਣਾਂ ਵਿਚ ਭੁਗਤਣਾ ਪਏਗਾ |