ਜਲਾਲਾਬਾਦ, 4 ਜੂਨ (ਜਤਿੰਦਰ ਪਾਲ ਸਿੰਘ) -ਬੀਤੇ ਦਿਨੀਂ ਸਮਾਜ ਸੇਵੀ ਬਿਮਲ ਭਠੇਜਾ ਦੇ ਘਰ 'ਚ ਇਕ ਅਹਿਮ ਮੀਟਿੰਗ ਹੋਈ ¢ ਇਸ ਮੀਟਿੰਗ ਵਿਚ ਮੈਣੀ ਕਾਲੋਨੀ ਡਿਵੈਲਪਮੈਂਟ ਕਮੇਟੀ ਸਰਵਸੰਮਤੀ ਨਾਲ ਬਣਾਈ ਗਈ¢ ਇਸ ਵਿਚ ਸਰਬਸੰਮਤੀ ਦੇ ਨਾਲ ਅਸ਼ੋਕ ਸ਼ਰਮਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ 11 ਹੋਰ ਅਹੁਦੇਦਾਰ ਵੀ ਬਣਾਏ ਗਏ¢ ਇਸ ਦੌਰਾਨ ਕਮੇਟੀ ਮੈਂਬਰਾਂ ਵਲ਼ੋਂ ਮੁਹੱਲੇ ਦੀ ਡਿਵੈਲਪਮੈਂਟ ਤੋਂ ਇਲਾਵਾ ਨਸ਼ੇ ਵਿਰੁੱਧ ਮੁਹਿੰਮ ਅਤੇ ਹੋਰ ਵੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ¢ ਇਸ ਦੌਰਾਨ ਕਮੇਟੀ ਮੈਂਬਰਾਂ ਨੇ ਫ਼ੈਸਲਾ ਲਿਆ ਕਿ ਅਗਰ ਕੋਈ ਮੁਹੱਲੇ 'ਚ ਨਸ਼ਾ ਵੇਚੇਗਾ ਤਾਂ ਉਸ ਵਿਅਕਤੀ 'ਤੇ ਪੁਲਿਸ ਕਾਰਵਾਈ ਕਰਵਾਈ ਜਾਵੇਗੀ¢ ਇਸ ਦੌਰਾਨ ਕਮੇਟੀ ਮੈਂਬਰਾਂ ਨੇ ਕਿਹਾ ਕਿ ਅਗਰ ਕੋਈ ਵੀ ਮੁਹੱਲਾ ਵਾਸੀ ਇਸ ਕੰਮ ਲਈ ਅੱਗੇ ਆਉਣਾ ਚਾਹੁੰਦਾ ਹੈ ਅਤੇ ਕਮੇਟੀ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਹੈ | ਮੀਟਿੰਗ 'ਚ ਪ੍ਰਧਾਨ ਅਸ਼ੋਕ ਸ਼ਰਮਾ ਤੋਂ ਇਲਾਵਾ ਰਾਜ ਚੌਹਾਨ, ਰਵਿੰਦਰ ਕੁਮਾਰ, ਜਤਿੰਦਰ ਸਿੰਘ, ਡਾ. ਰਵੀ ਕੁਮਾਰ, ਸੰਦੇਸ਼ ਕੁਮਾਰ, ਕਸ਼ਮੀਰ ਸਿੰਘ, ਰਜੇਸ਼ ਕੁਮਾਰ, ਭੰਡਾਰੀ, ਡਾ. ਬਲਵਿੰਦਰ ਸਿੰਘ, ਹਰਭਜਨ ਲਾਲ, ਮੰਨੂੰ ਵਰਮਾ ਆਦਿ ਹਾਜ਼ਰ ਸਨ |