ਜਲਾਲਾਬਾਦ, 4 ਜੂਨ (ਜਤਿੰਦਰ ਪਾਲ ਸਿੰਘ)- ਦਿਵਯ ਜੋਤੀ ਜਾਗਿ੍ਤੀ ਸੰਸਥਾਨ ਦੇ ਕਮਰੇ ਵਾਲਾ ਸੜਕ 'ਤੇ ਸਥਿਤ ਆਸ਼ਰਮ ਵਿਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ ¢ ਸਤਿਸੰਗ ਵਿਚ ਸਾਧਵੀ ਨੀਰੂ ਭਾਰਤੀ ਨੇ ਪ੍ਰਵਚਨ ਕੀਤੇ ਅਤੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ¢ ਉਨ੍ਹਾਂ ਕਿਹਾ ਕਿ ਜਦੋਂ ਕੋਈ ਫ਼ਸਲ ਜਾਂ ਪੌਦਾ ਖ਼ਰਾਬ ਹੋ ਰਿਹਾ ਹੋਵੇ ਤਾਂ ਜੇ ਅਸੀਂ ਕੇਵਲ ਪੱਤਿਆਂ 'ਤੇ ਇਲਾਜ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਕੋਈ ਵੀ ਸਾਨੂੰ ਸਮਝਦਾਰ ਨਹੀਂ ਕਹੇਗਾ, ਕਿਉਂਕਿ ਇਲਾਜ ਤਾਂ ਜੜ੍ਹ ਤੋਂ ਕਰਨਾ ਪੈਂਦਾ ਹੈ ¢ ਇਸੇ ਤਰ੍ਹਾਂ ਅੱਜ ਦੇ ਸਮਾਜ ਅਤੇ ਮਨੁੱਖਤਾ ਦੀ ਸਥਿਤੀ ਨੂੰ ਕੇਵਲ ਆਊਟਡੋਰ ਕੈਂਪ, ਭਾਸ਼ਣ, ਚਰਚਾ ਗਰੁੱਪ ਜਾਂ ਮੀਟਿੰਗਾਂ ਰਾਹੀਂ ਠੀਕ ਨਹੀਂ ਕੀਤਾ ਜਾ ਸਕਦਾ¢ ਸਮਾਜ ਅਤੇ ਮਨੁੱਖਤਾ ਦੀ ਭੈਣਕ ਹਾਲਤ ਦਾ ਮੁੱਖ ਕਾਰਨ ਮਨ ਹ ੈ¢ ਸਾਨੂੰ ਆਪਣੇ ਮਨ 'ਤੇ ਕੰਮ ਕਰਨ ਦੀ ਲੋੜ ਹੈ, ਜੋ ਸਰੀਆਂ ਬੁਰਾਈਆਂ ਦੀ ਜੜ੍ਹ ਹੈ ¢ ਸਾਧਵੀ ਨੇ ਅੱਗੇ ਦੱਸਿਆ ਕਿ ਸਾਡੇ ਧਰਮ ਗ੍ਰੰਥ ਅਤੇ ਸ਼ਾਸਤਰ ਦੱਸਦੇ ਹਨ ਕਿ ਮਨ 'ਤੇ ਜਿੱਤ ਹਾਸਲ ਕਰਕੇ ਸੰਸਾਰ 'ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ¢ ਜਦ ਤੱਕ ਸਾਡੇ ਮਨ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਾਸ ਕਰਦੇ ਰਹਿਣਗੇ, ਅਸੀਂ ਮਨ ਦੇ ਗ਼ੁਲਾਮ ਹੀ ਰਹਾਂਗੇ¢ ਜਦੋਂ ਮਨ ਦੀ ਦਿਸ਼ਾ ਬਦਲ ਜਾਵੇਗੀ, ਤਾਂ ਅਸੀਂ ਮਨ ਦੇ ਮਾਲਕ ਬਣ ਜਾਵਾਂਗੇ ¢ ਫਿਰ ਮਨ ਸਾਡੇ ਆਦੇਸ਼ਾਂ ਅਨੁਸਾਰ ਕੰਮ ਕਰੇਗਾ ¢ ਸਾਧਵੀ ਗੁਰਪ੍ਰੀਤ ਭਾਰਤੀ ਵਲ਼ੋਂ ਭਜਨ ਗਾਏ ਗਏ¢