20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਲਗਾਤਾਰ ਪੈ ਰਹੀ ਬਰਸਾਤ ਨੇ ਜੀਵਨ ਕੀਤਾ ਅਸਤ-ਵਿਅਸਤ, ਦਿਹਾੜੀਦਾਰ ਕਾਮੇ ਦਿਹਾੜੀ ਨਾ ਲੱਗਣ ਕਰਕੇ ਹੋਏ ਔਖੇ

Ad Position 21
No active advertisement
ਅਜੀਤ ਡੈਸਕ 31-08-2025
ਜਲਾਲਾਬਾਦ,30ਅਗਸਤ(ਜਤਿੰਦਰ ਪਾਲ ਸਿੰਘ)-ਬੀਤੇ ਕਈ ਦਿਨਾਂ ਤੋਂ ਪੈ ਰਹੀ ਬਰਸਾਤ ਨੇ ਲੋਕਾਂ ਦਾ ਜੀਵਨ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ¢ ਮੀਂਹ ਕਾਰਨ ਜਿੱਥੇ ਦਰਿਆ ਦੇ ਨਾਲ ਲੱਗਦੇ ਪਿੰਡ ਤੇ ਸ਼ਹਿਰ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਉੱਥੇ ਇਸ ਮੀਂਹ ਕਾਰਨ ਬਾਕੀ ਪਿੰਡਾਂ ਵਿਚ ਵੀ ਬਰਸਾਤੀ ਪਾਣੀ ਖੜਨ ਕਰਕੇ ਜੀਵਨ ਦੀ ਗੱਡੀ ਵਿਚ ਖੜੋਤ ਆਈ ਹੋਈ ਹੈ¢ ਲੋਕਾਂ ਦਾ ਖੜੇ ਪਾਣੀ ਤੇ ਲਗਾਤਾਰ ਹੁੰਦੀ ਬਰਸਾਤ ਕਾਰਨ ਘਰ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ, ਜਿਸ ਕਾਰਨ ਦੁਕਾਨਦਾਰਾਂ ਦੀ ਗਾਹਕੀ 'ਤੇ ਕਾਫ਼ੀ ਅਸਰ ਪੈ ਰਿਹਾ ਹੈ¢ ਦਿਹਾੜੀਦਾਰ ਕਾਮੇ ਜਿਨ੍ਹਾਂ ਵਿਚ ਰਾਜ ਮਿਸਤਰੀ, ਰਾਜ ਮਜ਼ਦੂਰ, ਪੇਂਟਰ ਆਦਿ ਸ਼ਾਮਲ ਹਨ, ਦਾ ਕੰਮ ਰੁਕ ਗਿਆ ਹੈ¢ ਕਈ ਸੱਜਰੀ ਖਾਣ ਵਾਲੇ ਮਜ਼ਦੂਰ ਭਰਾ ਇਸ ਨਾਲ ਔਖੇ ਵੀ ਹੋ ਰਹੇ ਹਨ¢ ਗੱਲਬਾਤ ਕਰਦੇ ਹੋਏ ਰਾਜ ਮਿਸਤਰੀਆਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਕੰਮ ਨਹੀਂ ਚੱਲ ਰਿਹਾ ਅਤੇ ਦਿਹਾੜੀ ਨਹੀਂ ਲੱਗ ਰਹੀ, ਮੀਂਹ ਨੇ ਮਿਸਤਰੀ ਤੇ ਮਜ਼ਦੂਰ ਵਿਹਲੇ ਕਰ ਦਿੱਤੇ ਹਨ¢ ਬਾਜ਼ਾਰ ਵਿਚ ਵੀ ਮੀਂਹ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਅਤੇ ਬਾਜ਼ਾਰ ਵਿਚ ਕੰਮ ਕਾਫ਼ੀ ਘੱਟ ਹੈ¢ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਲੋਕ ਜ਼ਰੂਰੀ ਵਸਤਾਂ ਦੀ ਖ਼ਰੀਦ ਕਰਨ ਲਈ ਹੀ ਆ ਰਹੇ ਹਨ ਅਤੇ ਬਾਕੀ ਕੰਮ ਤੇ ਖ਼ਰੀਦਦਾਰੀ ਅੱਗੇ ਪਾ ਦਿੱਤੀਆਂ ਗਈਆਂ ਹਨ¢ ਸ਼ਹਿਰ ਵਿਚ ਖੜਦੇ ਪਾਣੀ ਕਰਨ ਲੋਕ ਸ਼ਹਿਰ ਵਿਚ ਆਉਣ ਤੋਂ ਵੀ ਕਤਰਾ ਰਹੇ ਹਨ¢ ਸਭ ਨੇ ਮੀਂਹ ਜਲਦੀ ਖ਼ਤਮ ਹੋਣ ਤੇ ਹੜ੍ਹ ਵੀ ਖ਼ਤਮ ਹੋਣ ਦੀ ਅਰਦਾਸ ਕੀਤੀ¢
Ad Position 22
No active advertisement
ਪਿਛਲੀ ਖ਼ਬਰ ਨਿਆਂ ਪਹੁੰਚਿਆ ਹੜ੍ਹ ਪੀੜਤਾਂ ਦੇ ਦਰਵਾਜ਼ੇ ਤੱਕ-ਰਾਸ਼ਨ ਵੰਡ ਕੇ ਪ੍ਰਸ਼ਾਸਨ ਦੇ ਕੀਤੇ ਕੰਮਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ਦੇ ਵਿਦਿਆਰਥੀ ਨੇ ਕਿੱਕ ਬਾਕਸਿੰਗ 'ਚ ਮਾਰੀ ਬਾਜ਼ੀ
Ad Position 24