ਅਕਸ਼ੈ ਨਵਮੀ ਮੌਕੇ ਜੈ ਮਾਂ ਮੰਦਰ ਵਿਖੇ ਸ਼ਰਧਾ ਨਾਲ ਚੜ੍ਹਾਇਆ ਪਵਿੱਤਰ ਧਵਜ
ਸਮਾਜ ਸੇਵੀ ਅਸ਼ੋਕ ਅਨੇਜਾ ਅਤੇ ਕੌਂਸਲਰ ਸ਼ਸ਼ੀ ਅਨੇਜਾ ਨੇ ਨਿਭਾਈ ਰਸਮ, ਕ੍ਰਿਸ਼ਨ ਕੁਮਾਰ ਸ਼ਾਸਤਰੀ ਜੀ ਦੇ ਸਾਨਿਧ ਵਿਚ ਚੱਲ ਰਹੀ ਹੈ ਕਾਰਤਿਕ ਮਹਾਤਮ ਦੀ ਕਥਾ
ਜਲਾਲਾਬਾਦ, 18 ਨਵੰਬਰ (ਜਸਕਰਨ ਸਿੰਘ ਤਨੇਜਾ, ਜਤਿੰਦਰ ਪਾਲ ਸਿੰਘ)-ਗਾਂਧੀ ਨਗਰ ਸਥਿਤ ਜੈ ਮਾਂ ਮੰਦਰ ਵਿਖੇ ਕਾਰਤਿਕ ਮਹਾਤਮ ਦੀ ਪਾਵਨ ਕਥਾ ਦੌਰਾਨ ਅਕਸ਼ੈ ਨਵਮੀ ਦੇ ਸ਼ੁੱਭ ਮੌਕੇ ’ਤੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਹਨੂਮਾਨ ਜੀ ਦੀ ਸ਼ਕਤੀ ਅਤੇ ਆਸਥਾ ਦੇ ਪ੍ਰਤੀਕ ਪਵਿੱਤਰ ਧਵਜ ਨੂੰ ਚੜ੍ਹਾਉਣ ਦੀ ਰਸਮ ਸਮਾਜਸੇਵੀ ਅਸ਼ੋਕ ਅਨੇਜਾ ਅਤੇ ਉਨ੍ਹਾਂ ਦੀ ਧਰਮ-ਪਤਨੀ ਅਤੇ ਕੌਂਸਲਰ ਸ਼੍ਰੀਮਤੀ ਸ਼ਸ਼ੀ ਅਨੇਜਾ ਵਲੋਂ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਨਿਭਾਈ ਗਈ।
ਜ
ਜੈ ਮਾਂ ਮੰਦਰ ਵਿਖੇ ਪਵਿੱਤਰ ਧਵਜ ਚੜ੍ਹਾਉਣ ਦੀ ਰਸਮ ਨਿਭਾਉਂਦੇ ਹੋਏ ਸਮਾਜਸੇਵੀ ਅਸ਼ੋਕ ਅਨੇਜਾ ਅਤੇ ਕੌਂਸਲਰ ਸ਼ਸ਼ੀ ਅਨੇਜਾ, ਨਾਲ ਮੰਦਰ ਕਮੇਟੀ ਦੇ ਅਹੁਦੇਦਾਰ ਅਤੇ ਹੋਰ ਸ਼ਰਧਾਲੂ। ਤਸਵੀਰ-ਜਸਕਰਨ ਸਿੰਘ ਤਨੇਜਾ
19-11-2026
ਜਲਾਲਾਬਾਦ, 18 ਨਵੰਬਰ (ਜਸਕਰਨ ਸਿੰਘ ਤਨੇਜਾ, ਜਤਿੰਦਰ ਪਾਲ ਸਿੰਘ)-ਗਾਂਧੀ ਨਗਰ ਸਥਿਤ ਜੈ ਮਾਂ ਮੰਦਰ ਵਿਖੇ ਕਾਰਤਿਕ ਮਹਾਤਮ ਦੀ ਪਾਵਨ ਕਥਾ ਦੌਰਾਨ ਅਕਸ਼ੈ ਨਵਮੀ ਦੇ ਸ਼ੁੱਭ ਮੌਕੇ ’ਤੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਹਨੂਮਾਨ ਜੀ ਦੀ ਸ਼ਕਤੀ ਅਤੇ ਆਸਥਾ ਦੇ ਪ੍ਰਤੀਕ ਪਵਿੱਤਰ ਧਵਜ ਨੂੰ ਚੜ੍ਹਾਉਣ ਦੀ ਰਸਮ ਸਮਾਜਸੇਵੀ ਅਸ਼ੋਕ ਅਨੇਜਾ ਅਤੇ ਉਨ੍ਹਾਂ ਦੀ ਧਰਮ-ਪਤਨੀ ਅਤੇ ਕੌਂਸਲਰ ਸ਼੍ਰੀਮਤੀ ਸ਼ਸ਼ੀ ਅਨੇਜਾ ਵਲੋਂ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਨਿਭਾਈ ਗਈ। ਮੰਦਰ ਵਿਖੇ ਪੂਜਨੀਕ ਕ੍ਰਿਸ਼ਨ ਕੁਮਾਰ ਸ਼ਾਸਤਰੀ ਜੀ ਦੇ ਮੁਖਾਰਬਿੰਦ ਤੋਂ ਕਾਰਤਿਕ ਮਹਾਤਮ ਦੀ ਪਾਵਨ ਕਥਾ ਚੱਲ ਰਹੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚ ਕੇ ਕਥਾ ਦਾ ਸਰਵਣ ਕਰ ਰਹੇ ਹਨ। ਇਸ ਮੌਕੇ ਸ਼ਾਸਤਰੀ ਨੇ ਕਿਹਾ ਕਿ ਧਾਰਮਿਕ ਕਥਾਵਾਂ ਮਨੁੱਖ ਨੂੰ ਪ੍ਰਭੂ ਭਗਤੀ ਦੇ ਮਾਰਗ ਨਾਲ ਜੋੜਨ ਦੇ ਨਾਲ-ਨਾਲ ਚੰਗੇ ਸੰਸਕਾਰ, ਸੇਵਾ, ਸਮਰਪਣ ਅਤੇ ਪਰਉਪਕਾਰ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਕਥਾ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਮਾਜਸੇਵੀ ਅਸ਼ੋਕ ਅਨੇਜਾ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਵਿਚ ਸੇਵਾ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਹਰੇਕ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਅਜਿਹੇ ਸਮਾਗਮ ਆਪਸੀ ਪਿਆਰ, ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਜਨਕ ਰਾਜ ਸੁਖੀਜਾ, ਵਿਨੋਦ ਸੇਤੀਆ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।