ਲੜਾਈ-ਝਗੜੇ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਫ਼ਾਜ਼ਿਲਕਾ 18 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਲੜਾਈ-ਝਗੜਾ ਕਰਨ, ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਦੇ ਮਾਮਲੇ ਵਿਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਸ਼ਿਵ ਸ਼ੰਕਰ ਨੇ ਦੱਸਿਆ ਕਿ ਸ਼ਾਂਤੀ ਦੇਵੀ ਪਤਨੀ ਅਮੀਰ ਵਾਸੀ ਦੀਵਾਨ ਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਸ਼ਮੀਰੀ ਲਾਲ ਪੁੱਤਰ ਜੰਮੂ ਰਾਮ, ਭਗਵਾਨੋ ਦੇਵੀ ਪਤਨੀ ਕਸ਼ਮੀਰੀ ਲਾਲ, ਸੁਰਿੰਦਰ ਕੰਬੋਜ ਪੁੱਤਰ ਕਸ਼ਮੀਰੀ ਲਾਲ ਵਾਸੀ 15/502 ਭਗਤ ਸਿੰਘ ਕਾਲੋਨੀ ਬਰਨਾਲਾ ਰੋਡ ਸਿਰਸਾ ਹਰਿਆਣਾ, ਚੰਬਾ ਰਾਮ, ਵੇਦ ਪ੍ਰਕਾਸ਼ ਪੁੱਤਰ ਮੰਸ਼ੀ ਰਾਮ ਅਤੇ ਕਰਨ ਪੁੱਤਰ ਚੰਬਾ ਰਾਮ ਵਾਸੀ ਦੀਵਾਨ ਖੇੜਾ ਵਲੋਂ ਲੜਾਈ-ਝਗੜਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਕੱਪੜੇ ਪਾੜੇ ਗਏ।
ਅਜੀਤ ਡੈਸਕ
19-11-2026