20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

56ਵਾਂ ਸਾੲੀਂ ਬਾਬਾ ਬੁੱਲੇ ਸ਼ਾਹ ਯਾਦਗਾਰੀ ਦੋ ਰੋਜ਼ਾ ਸੱਭਿਆਚਾਰਕ ਮੇਲਾ 9 ਤੋਂ

Ad Position 21
No active advertisement
ਅਜੀਤ ਡੈਸਕ 02-09-2025
ਮੰਡੀ ਅਰਨੀਵਾਲਾ, 1 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਸੂਫ਼ੀ ਕਵੀ ਸਾਈਾ ਬਾਬਾ ਬੁੱਲੇ ਸ਼ਾਹ ਦੀ ਯਾਦ ਵਿਚ ਦੋ ਰੋਜ਼ਾ ਸਭਿਆਚਾਰਕ ਅਤੇ ਖੇਡ ਮੇਲਾ 9,10 ਸਤੰਬਰ ਨੂੰ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿਖੇ ਕਰਵਾਇਆ ਜਾ ਰਿਹਾ ਹੈ | ਸਭਿਆਚਾਰਕ ਮੇਲੇ ਦੀ ਸ਼ੁਰੂਆਤ ਚਾਦਰ ਚੜ੍ਹਾਉਣ ਦੀ ਰਸਮ ਉਪਰੰਤ ਕੀਤੀ ਜਾਵੇਗੀ | ਚਾਦਰ ਚੜ੍ਹਾਉਣ ਦੀ ਰਸਮ ਦਰਸ਼ਨ ਸਿੰਘ ਸੰਧੂ ਸਾਬਕਾ ਡੀ.ਐੱਸ.ਪੀ. ਤੇ ਸੁਖਜਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ ਅਤੇ ਸਮੂਹ ਮੇਲਾ ਕਮੇਟੀ ਤੇ ਦੋਵੇਂ ਪੰਚਾਇਤਾਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾਵੇਗੀ | ਪਹਿਲੇ ਦਿਨ ਮੁੱਖ ਮਹਿਮਾਨ ਦੇ ਤੌਰ 'ਤੇ ਸਤਿੰਦਰਜੀਤ ਸਿੰਘ ਮੰਟਾ ਓ.ਐੱਸ.ਡੀ. ਸੁਖਬੀਰ ਸਿੰਘ ਬਾਦਲ, ਗੁਰਪਾਲ ਸਿੰਘ ਗਰੇਵਾਲ, ਜਥੇਦਾਰ ਸੂਬਾ ਸਿੰਘ ਮੈਂਬਰ ਐੱਸ.ਜੀ.ਪੀ.ਸੀ., ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਮੰਤਰੀ ਪੰਜਾਬ, ਸੁਰਜੀਤ ਕੁਮਾਰ ਜਿਆਣੀ ਸਾਬਕਾ ਮੰਤਰੀ ਪੰਜਾਬ, ਸ਼ੇਰ ਸਿੰਘ ਘੁਬਾਇਆ ਐਮ.ਪੀ., ਰਮਿੰਦਰ ਸਿੰਘ ਆਂਵਲਾ ਸਾਬਕਾ ਵਿਧਾਇਕ ਪੁੱਜਣਗੇ | ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ 9 ਵਜੇ ਮਲੇਰਕੋਟਲਾ ਸੂਫ਼ੀ ਕਵਾਲ ਵੱਲੋਂ ਕੱਵਾਲੀਆਂ ਨਾਲ ਕੀਤੀ ਜਾਵੇਗੀ | ਉਪਰੰਤ ਕੁਲਦੀਪ ਰੰਧਾਵਾ ਤੇ ਕਾਮੇਡੀਅਨ ਭਾਨਾਂ ਭਗੌੜਾ ਤੇ ਮਿਸ ਭੁੱਟੋ, ਹਰਪ੍ਰੀਤ ਸਿੰਘ ਢਿੱਲੋਂ ਤੇ ਮਿਸ ਸਿਮ ਕੌਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | 10 ਸਤੰਬਰ ਨੂੰ ਮੁੱਖ ਮਹਿਮਾਨ ਵਜੋਂ ਗੁਰਮੀਤ ਸਿੰਘ ਖੁੱਡੀਆਂ ਤੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਪੁੱਜਣਗੇ | ਇਸ ਦਿਨ ਕਲਾਕਾਰ ਵਜੋਂ ਰਛਪਾਲ ਉਪਲ-ਮਿਸ ਸੰਦੀਪ ਸਿੱਧੂ, ਮੇਵਾ ਸਿੰਘ ਪਾਲੀਆਂ ਤੇ ਕੁਲਦੀਪ ਚੱਠਾ ਤੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਆਪਣੇ ਪ੍ਰੋਗਰਾਮ ਦਾ ਮੁਜ਼ਾਹਰਾ ਕਰਨਗੇ | 8 ਸਤੰਬਰ ਦਿਨ ਸੋਮਵਾਰ ਨੂੰ ਵਾਲੀਬਾਲ ਮੁਕਾਬਲੇ, 9 ਸਤੰਬਰ ਨੂੰ ਓਪਨ ਕਬੱਡੀ ਮੁਕਾਬਲੇ ਅਤੇ 10 ਸਤੰਬਰ ਨੂੰ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰ ਹੈਲਪਰ ਨੂੰ ਮਾਣ ਭੱਤਾ ਤੁਰੰਤ ਦਿੱਤਾ ਜਾਵੇ - ਸਰੋਜ ਛੱਪੜੀ ਵਾਲਾ ਅਗਲੀ ਖ਼ਬਰ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਪੁਲਾਂ ਤੇ ਬੰਨ੍ਹਾਂ 'ਤੇ ਨਾ ਜਾਣ ਦੀ ਕੀਤੀ ਅਪੀ...
Ad Position 24