ਅਬੋਹਰ, 2 ਸਤੰਬਰ (ਸੁਖਜੀਤ ਸਿੰਘ ਬਰਾੜ)-ਪੰਜਾਬ ਨੈਸ਼ਨਲ ਬੈਂਕ ਖੂਈਆਂ ਸਰਵਰ ਵਲੋਂ ਨੇੜਲੇ ਪਿੰਡ ਹਰੀਪੁਰਾ ਵਿਖੇ ਸੁਵਿਧਾ ਕੈਂਪ ਲਗਾ ਕੇ ਬੈਂਕ ਵਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਬਾਰੇ, ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ | ਕੈਂਪ ਦੌਰਾਨ ਜਨਧਨ ਖਾਤਿਆਂ ਨੂੰ ਬੈਂਕਿੰਗ ਸੁਵਿਧਾਵਾਂ ਨਾਲ ਵੀ ਜੋੜਿਆ ਗਿਆ | ਇਸ ਮੌਕੇ ਬੈਂਕ ਦੇ ਮਹਾ ਪ੍ਰਬੰਧਕ ਵਿਸ਼ਵਜੀਤ, ਸ਼ਾਖਾ ਪ੍ਰਬੰਧਕ ਲਖਵੀਰ ਕੁਮਾਰ ਵਲੋਂ ਬੈਂਕ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਜਨਤਾ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਬੈਂਕ ਅਧਿਕਾਰੀ ਅਜੈ ਅਗਰਵਾਲ, ਰੋਹਿਤ ਕੁਮਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਇਸ ਮੌਕੇ ਪਿੰਡ ਵਾਸੀ ਵੀ ਹਾਜ਼ਰ ਸਨ |