ਅਬੋਹਰ, 2 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਕਮੇਟੀ ਵਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੇਵਾਵਾਂ ਲਗਾਤਾਰ ਜਾਰੀ ਹਨ, ਜਿਸ ਤਹਿਤ ਜਿੱਥੇ-ਜਿੱਥੇ ਵੀ ਨੁਕਸਾਨ ਹੋਇਆ ਸ਼੍ਰੋਮਣੀ ਕਮੇਟੀ ਲਗਾਤਾਰ ਲੰਗਰ ਪਰਸ਼ਾਦਾ ਅਤੇ ਕੱਚਾ ਅਨਾਜ ਪਹੁੰਚਾ ਰਹੀ ਹੈ | ਇਸ ਲੜੀ ਤਹਿਤ ਸ਼੍ਰੋਮਣੀ ਕਮੇਟੀ ਵਲ਼ੋਂ ਹਲਕਾ ਅਬੋਹਰ ਦੇ ਕੁੱਝ ਪਿੰਡਾਂ 'ਚ ਜਿੱਥੇ ਪਾਣੀ ਦੀ ਮਾਰ ਕਰਕੇ ਬਹੁਤ ਬੁਰੇ ਹਾਲਾਤ ਬਣੇ ਹੋਏ ਹਨ, ਉੱਥੇ ਲੋੜਵੰਦ ਪਰਿਵਾਰਾਂ ਦੇ ਲਈ ਰਾਸ਼ਨ ਭੇਜਿਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੌਰ ਸਿੰਘ ਅਤੇ ਮੈਂਬਰ ਬੀਬੀ ਪਰਮਿੰਦਰ ਕੌਰ ਦਾਨੇਵਾਲੀਆ ਨੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਹੀਲੇ ਲੋਕਾਂ ਦੀ ਮਦਦ ਕਰ ਰਹੀ ਹੈ | ਜਿਸ ਤਹਿਤ ਅਬੋਹਰ ਹਲਕੇ ਦੇ ਹੜ੍ਹ ਪ੍ਰਭਾਵਿਤ 6 ਪਿੰਡਾਂ ਲਈ ਸ਼ੋ੍ਰਮਣੀ ਕਮੇਟੀ ਵਲੋਂ ਰਾਸ਼ਨ ਭੇਜਿਆ ਗਿਆ ਹੈ ਜੋ ਕਿ ਹਲਕੇ ਦੇ ਪਿੰਡ ਬਿੱਲਾ ਪੱਟੀ, ਦਲਮੀਰ ਖੇੜਾ, ਗਿੱਦੜਾਂ ਵਾਲੀ ਅਤੇ ਦੀਵਾਨ ਖੇੜਾ ਦੇ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਵੰਡਿਆ ਗਿਆ ਹੈ ਜਦ ਕਿ ਬਾਕੀ 2 ਪਿੰਡਾਂ 'ਚ ਭਲਕੇ ਰਾਸ਼ਨ ਵੰਡਿਆ ਜਾਵੇਗਾ | ਇਸ ਮੌਕੇ ਟਕਸਾਲੀ ਅਕਾਲੀ ਆਗੂ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ, ਭੁਪਿੰਦਰ ਸਿੰਘ ਟਿੱਕਾ ਸਰਕਲ ਪ੍ਰਧਾਨ ਕੱਲਰ ਖੇੜਾ, ਜਥੇਦਾਰ ਗੁਰਬੰਤਾ ਸਿੰਘ ਦਲਮੀਰ ਖੇੜਾ, ਹਰਪ੍ਰੀਤ ਸਿੰਘ ਸਿੱਧੂ ਦਲਮੀਰ ਖੇੜਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਪਿੱਪਲ ਸਿੰਘ ਦਲਮੀਰ ਖੇੜਾ, ਸੁਖਜਿੰਦਰ ਸਿੰਘ ਦਲਮੀਰ ਖੇੜਾ, ਮਨਦੀਪ ਸਿੰਘ ਬੰਟੂ ਔਲਖ ਗਿੱਦੜਾਂ ਵਾਲੀ, ਡਾ.ਹਰਗੋਬਿੰਦ ਸਿੰਘ ਬਿੱਲਾ ਪੱਟੀ, ਬਲਕਰਨ ਸਿੰਘ ਪੰਮਾ ਦਲਮੀਰ ਖੇੜਾ, ਸੁਖਜਿੰਦਰ ਸਿੰਘ ਸੁੱਖਾ ਸੀਡ ਫਾਰਮ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਹਲਕਾ ਅਬੋਹਰ ਆਦਿ ਹਾਜ਼ਰ ਸਨ |