ਜਲਾਲਾਬਾਦ, 2 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਮੋਟਰ ਸਾਈਕਲ ਲਾਪਰਵਾਹੀ ਨਾਲ ਇਕ ਔਰਤ ਵਿਚ ਮਾਰਨ ਦੇ ਸਬੰਧ ਵਿਚ ਇਕ ਵਿਅਕਤੀ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਖਮੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਸ਼ੱਲਿਆ ਬਾਈ ਪਤਨੀ ਜੋਗਿੰਦਰ ਸਿੰਘ ਵਾਸੀ ਬੋਦਲ ਪੀਰੇਕੇ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਭਰਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੁੰਮ ਵਾਲਾ ਥਾਣਾ ਵੈਰੋਕੇ ਵੱਲੋਂ ਆਪਣੇ ਮੋਟਰ ਸਾਈਕਲ ਨੰਬਰ ਪੀ.ਬੀ.-30-ਐਫ-6028 ਤੇ ਤਿੰਨ ਆਦਮੀ ਸਵਾਰ ਹੋ ਕੇ ਲਾਪਰਵਾਹੀ ਤੇ ਅਣਗਹਿਲੀ ਦੇ ਨਾਲ ਚਲਾ ਕੇ ਉਸ ਵਿਚ ਮੋਟਰ ਸਾਈਕਲ ਮਾਰ ਦਿੱਤਾ ਗਿਆ, ਜਿਸ ਤੇ ਉਸ ਨੰੂ ਸੱਟਾਂ ਲੱਗ ਗਈਆਂ | ਥਾਣਾ ਸਿਟੀ ਜਲਾਲਾਬਾਦ ਵਿਖੇ ਮੁੱਦਈ ਕੁਸ਼ੱਲਿਆ ਬਾਈ ਦੇ ਬਿਆਨਾਂ ਦੇ ਆਧਾਰ ਤੇ ਭਰਤ ਸਿੰਘ ਦੇ ਵਿਰੁੱਧ ਧਾਰਾ 281,125(ਓ) ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕਰਕੇ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |