15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹਰੀਕੇ ਤੋਂ ਘੱਟ ਮਾਤਰਾ 'ਚ ਪਾਣੀ ਛੱਡਣ ਤੋਂ ਬਾਅਦ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ ਜਾਗੀ ਆਸ ਦੀ ਕਿਰਨ <br/>

Ad Position 21
No active advertisement
ਅਜੀਤ ਡੈਸਕ 06-09-2025
ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਹਰੀਕੇ ਹੈੱਡ ਵਰਕਸ ਤੋਂ ਪਾਣੀ ਛੱਡਣ ਦੀ ਆਈ ਕਮੀ ਦੇ ਨਾਲ ਫ਼ਾਜ਼ਿਲਕਾ ਕੌਮਾਂਤਰੀ ਸਰਹੱਦ ਨੇੜੇ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੈ | ਭਾਵੇਂ ਸਤਲੁਜ ਦਰਿਆ ਵਿਚ ਹਰੀਕੇ ਤੋਂ ਪਾਣੀ ਘੱਟ ਛੱਡਣ ਦਾ ਅਸਰ ਫ਼ਾਜ਼ਿਲਕਾ ਇਲਾਕੇ ਅੰਦਰ 24 ਘੰਟੇ ਬਾਅਦ ਨਜ਼ਰ ਆਵੇਗਾ ਪਰ ਲੋਕਾਂ ਨੂੰ ਕੁੱਝ ਆਸ ਦੀ ਕਿਰਨ ਜਾਗੀ ਹੈ ਕਿ ਜੇਕਰ ਪਹਾੜਾਂ 'ਤੇ ਮੀਂਹ ਨਾ ਪਿਆ ਤਾਂ ਹੜ੍ਹਾਂ ਦੀ ਸਥਿਤੀ ਬਦਲ ਸਕਦੀ ਹੈ | ਦੂਸਰੇ ਪਾਸੇ ਇਕੱਲੇ ਪੰਜਾਬ ਤੋਂ ਹੀ ਨਹੀਂ ਦੂਸਰੇ ਸੂਬਿਆਂ ਤੋਂ ਵੀ ਰਾਸ਼ਨ ਦੇ ਭਰੇ ਟਰੱਕ ਸਰਹੱਦੀ ਖੇਤਰ ਵਿਚ ਪਹੁੰਚ ਰਹੇ ਹਨ | ਸਰਹੱਦੀ ਖੇਤਰ ਅਤੇ ਰਾਹਤ ਕੇਂਦਰਾਂ ਵਿਚ ਇੰਜ ਜਾਪਦਾ ਹੈ ਕਿ ਇਹ ਥਾਂ ਕਿਸੇ ਧਾਰਮਿਕ ਸਥਾਨ ਤੋਂ ਘੱਟ ਨਾ ਹੋਵੇ | ਹਰਿਆਣਾ, ਰੋਹਤਕ ਤੋਂ ਰਾਸ਼ਨ ਨਾਲ ਭਰਿਆ ਟਰੱਕ ਲੈ ਕੇ ਆਏ ਭਾਰਤ ਨਾਰੰਗ, ਅੰਕਿਤ ਨਾਰੰਗ, ਵੰਸ਼ ਨਾਰੰਗ, ਗਰਵਿਤ ਨਾਰੰਗ ਜੋ ਗੁਰਦੁਆਰਾ ਨਾਨਕ ਦਰਬਾਰ ਸ਼ਿਵਾ ਜੀ ਕਾਲੋਨੀ ਰੋਹਤਕ ਤੋਂ ਇਕ ਭਰਿਆ ਕੈਂਟਰ ਜਿਸ ਵਿਚ 600, 700 ਰਾਸ਼ਨ ਕਿੱਟਾਂ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਵੀ ਸਮੱਗਰੀ ਲਈ ਇਕ ਟਰੱਕ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹਾਲੇ ਹੋਰ ਵੀ ਸਾਮਾਨ ਪਿਆ ਹੈ ਜੋ ਕਿ ਬਾਅਦ ਵਿਚ ਲਿਆਂਦਾ ਜਾਵੇਗਾ ਜਿਸ ਵਿਚ ਦਾਲ, ਖੰਡ, ਆਟਾ ਅਤੇ ਹੋਰ ਰਸੋਈ ਸਮਗਰੀ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਜਦ ਉਹ ਕਈ ਰਾਹਤ ਕੈਂਪਾਂ ਵਿਚ ਗਏ ਤਾਂ ਉੱਥੇ ਪਹਿਲਾ ਹੀ ਸਾਮਾਨ ਬਹੁਤ ਵੰਡਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੌਜਮ ਫਾਰਵਰਡ, ਬਹਿਕ ਖ਼ਾਸ, ਲਾਧੂਕਾ ਰਾਹਤ ਕੈਂਪਾਂ 'ਤੇ ਜਾ ਕੇ ਲੋੜ ਅਨੁਸਾਰ ਸਾਮਾਨ ਦੀ ਵੰਡ ਕੀਤੀ | ਇਸੇ ਤਰ੍ਹਾਂ ਪਤਾ ਚੱਲਿਆ ਹੈ ਕਿ ਰਸੋਈ ਦੇ ਸਾਮਾਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ | ਪੱਕਿਆ ਹੋਇਆ ਲੰਗਰ ਵੀ ਦੂਰ ਦੁਰਾਡੇ ਥਾਵਾਂ ਤੋਂ ਕੈਂਪਾਂ ਵਿਚ ਵੱਡੇ ਪੱਧਰ 'ਤੇ ਪਹੁੰਚ ਰਿਹਾ ਹੈ | ਇਹ ਵੀ ਪਤਾ ਚੱਲਿਆ ਹੈ ਕਿ ਬਾਹਰੋਂ ਆਏ ਟਰੱਕ ਰਾਸ਼ਨ ਦੇ ਉਹ ਕਿਸੇ ਸੁਰੱਖਿਅਤ ਥਾਂ 'ਤੇ ਰੱਖ ਰਹੇ ਹਨ | ਹਫ਼ਤੇ 10 ਦਿਨ ਬਾਅਦ ਜਦ ਲੋੜ ਪਵੇਗੀ ਤਾਂ ਉਹ ਆ ਕੇ ਵੰਡ ਦੇਣਗੇ | ਰੋਹਤਕ ਤੋਂ ਆਏ ਸੇਵਾਦਾਰ 1 ਲੱਖ ਦੇ ਕਰੀਬ ਦਵਾਈਆਂ ਵੀ ਨਾਲ ਲੈ ਕੇ ਆਏ ਹਨ | ਇਸ ਤਰ੍ਹਾਂ ਫ਼ਾਜ਼ਿਲਕਾ ਇਲਾਕੇ ਅੰਦਰ ਅੱਜ ਚੌਥੇ ਦਿਨ ਵੀ ਮੌਸਮ ਬਿਲਕੁਲ ਖ਼ੁਸ਼ਕ ਰਿਹਾ | ਸਵੇਰ ਤੋਂ ਹੀ ਚਮਕਦੀ ਧੁੱਪ ਨਿਕਲੀ ਹੋਈ ਹੈ ਜਿਸ ਤੋਂ ਲੋਕਾਂ ਨੇ ਮੌਸਮ ਠੀਕ ਹੋਣ ਦੀ ਆਸ ਲਗਾਈ ਹੋਈ ਹੈ | ਜਿਸ ਤਰ੍ਹਾਂ ਇਨ੍ਹਾਂ ਹੜ੍ਹਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਬਠਿੰਡਾ, ਸੰਗਰੂਰ ਆਦਿ ਜ਼ਿਲਿ੍ਹਆਂ ਦੇ ਲੋਕਾਂ ਨੇ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਲਈ ਦਿਲ ਖੋਲ੍ਹ ਕੇ ਸਾਮਾਨ ਪਹੁੰਚਾਇਆ ਹੈ ਉਸ ਨਾਲ ਪੰਜਾਬ ਦਾ ਆਪਸੀ ਏਕਾ ਤੇ ਭਾਈਚਾਰਾ ਪੁਰਾਤਨ ਵਿਰਸੇ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ 9 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਫ਼ਾਜ਼ਿਲਕਾ ਪਹੁੰਚੇ, ਰਾਹਤ ਕਾਰਜਾਂ ਦੀ ਕੀਤੀ ਸਮੀਖਿਆ <br/>
Ad Position 24