ਗੁਰੂਹਰਸਹਾਏ, 5 ਸਤੰਬਰ (ਹਰਚਰਨ ਸਿੰਘ ਸੰਧੂ)- ਪਿੰਡ ਕੋਹਰ ਸਿੰਘ ਵਾਲਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ ਜਿੱਥੇ ਕਿ ਸੰਗਤਾਂ ਵੱਧ-ਚੜ੍ਹ ਕੇ ਹਰ ਤਰ੍ਹਾਂ ਦੀ ਸੇਵਾ ਨਿਭਾ ਰਹੀਆਂ ਹਨ | ਗੁਰਦੁਆਰਾ ਸਾਹਿਬ ਲਈ ਵੱਖ-ਵੱਖ ਦਾਨੀ ਸੱਜਣਾਂ ਨੇ ਸਮੇਂ-ਸਮੇਂ 'ਤੇ ਦਾਨ ਵਜੋਂ ਨਗਦ ਰਾਸ਼ੀ ਵੀ ਭੇਟ ਕੀਤੀ ਸੀ ਤੇ ਉਸੇ ਤਹਿਤ ਪਿੰਡ ਵਾਸੀ ਕੁਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਲੋਂ 71 ਹਜ਼ਾਰ, ਰਣਜੋਧ ਸਿੰਘ ਪੁੱਤਰ ਜਸਪਾਲ ਸਿੰਘ ਵਲੋਂ 25 ਹਜ਼ਾਰ, ਦਵਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਵਲੋਂ 25 ਹਜ਼ਾਰ ਰੁਪਏ, ਇਸ ਤੋਂ ਇਲਾਵਾ ਜਸ਼ਨਪ੍ਰੀਤ ਸਿੰਘ, ਗੁਰਪਿੰਦਰ ਸਿੰਘ ਤੇ ਕਈ ਹੋਰਨਾਂ ਨੇ ਨਗਦ ਰਾਸ਼ੀ ਭੇਟ ਕੀਤੀ ਹੈ | ਗੁਰਦੁਆਰਾ ਸਾਹਿਬ ਦਾ ਅੱਜ ਲੈਂਟਰ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸੰਗਤ ਕਾਫ਼ੀ ਉਤਸ਼ਾਹ ਨਾਲ ਸੇਵਾ ਕਰ ਰਹੀ ਹੈ | ਸਮੂਹ ਕਮੇਟੀ ਤੇ ਹੋਰ ਪਤਵੰਤਿਆਂ ਨੇ ਉਕਤ ਐਨ.ਆਰ.ਆਈ. ਨੌਜਵਾਨਾਂ ਤੇ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ |