ਜਲਾਲਾਬਾਦ, 22 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)- ਸੁਖਧਾਮ ਸਭਾ (ਸ਼ਿਵਪੁਰੀ) ਜਲਾਲਾਬਾਦ ਦੀ ਇਕ ਮੀਟਿੰਗ ਪ੍ਰਧਾਨ ਪ੍ਰੇਮ ਕੁਮਾਰ ਵਲੇਚਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਨੂੰ ਬਣਾਉਣ ਦਾ ਉਪਰਾਲਾ ਕੀਤਾ ਜਾਵੇ | ਇਸ ਤੋਂ ਬਿਨਾ ਲੇਡੀਜ਼ ਬਾਥਰੂਮ, ਜੈਂਟਸ ਬਾਥਰੂਮ ਤੇ ਪਾਣੀ ਵਾਲੀਆਂ ਟੂਟੀਆਂ ਨਵੀਂ ਜਗ੍ਹਾ 'ਤੇ ਬਣਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਦੇ ਇਲਾਵਾ ਸਮਾਜ ਸੇਵੀ ਦੇਵ ਰਾਜ ਸ਼ਰਮਾ ਤੇ ਰੰਗਤ ਰਾਮ ਨਾਗਪਾਲ ਨੂੰ ਸਭਾ ਦੇ ਸਥਾਈ ਮੈਂਬਰਾਂ ਵਜੋਂ ਸਭਾ 'ਚ ਸ਼ਾਮਿਲ ਕਰਨ ਦਾ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ | ਇਸ ਮੌਕੇ ਸੁਖਧਾਮ ਸਭਾ ਦੇ ਪ੍ਰਧਾਨ ਪ੍ਰੇਮ ਵਲੇਚਾ, ਦੇਵ ਰਾਜ ਸ਼ਰਮਾ, ਸੁਰਿੰਦਰ ਪਾਲ ਸਿੰਘ ਪੁੰਛੀ, ਰੌਸ਼ਨ ਲਾਲ ਚੁਚਰਾ, ਓਮ ਪ੍ਰਕਾਸ਼ ਕੁੱਕੜ, ਕਪਿਲ ਵਾਟਸ, ਰਜੇਸ਼ ਕੁਮਾਰ ਚੁੱਘ, ਬਿੱਲੂ ਮਹਿੰਦੀਰੱਤਾ, ਰੰਗਤ ਰਾਮ ਨਾਗਪਾਲ ਮੌਜੂਦ ਸਨ |